ਦੁਬਈ- ਭਾਰਤ ਦੀ ਟੀ-20 ਅੰਤਰਰਾਸ਼ਟਰੀ ਟੀਮ ਦੇ ਕਪਤਾਨ ਦੇ ਰੂਪ ਵਿਚ ਆਪਣੇ ਆਖਰੀ ਮੈਚ ਵਿਚ ਨਾਮੀਬੀਆ ਨੂੰ 9 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕਣ ਦੇ ਕਾਰਨ ਨਿਰਾਸ਼ ਦਿਖੇ ਪਰ ਉਨ੍ਹਾਂ ਨੇ ਕਿਹਾ ਕਿ ਇਹ ਉਸਦੇ ਲਈ ਆਪਣੇ ਕੰਮ ਦੇ ਬੋਝ ਦਾ ਪ੍ਰਬੰਧਨ ਕਰਨ ਦਾ ਠੀਕ ਸਮੇਂ ਹੈ। ਕੋਹਲੀ ਪਿਛਲੇ ਕਾਫੀ ਸਮੇਂ ਤੋਂ ਕ੍ਰਿਕਟ ਦੇ ਤਿੰਨੇ ਸਵਰੂਪਾਂ ਵਿਚ ਭਾਰਤੀ ਟੀਮ ਦੀ ਅਗਵਾਈ ਕਰ ਰਹੇ ਹਨ ਤੇ ਮੌਜੂਦਾ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਨੇ ਐਲਾਨ ਕਰ ਦਿੱਤਾ ਸੀ ਕਿ ਇਸ ਸਵਰੂਪ ਵਿਚ ਭਾਰਤੀ ਕਪਤਾਨ ਦੇ ਰੂਪ ਵਿਚ ਇਹ ਉਸਦਾ ਆਖਰੀ ਟੂਰਨਾਮੈਂਟ ਹੋਵੇਗਾ। ਨਾਮੀਬੀਆ ਦੇ 133 ਦੌੜਾਂ ਦੇ ਟੀਚੇ ਜਾ ਪਿੱਛਾ ਕਰਦੇ ਹੋਏ ਭਾਰਤ ਨੇ ਰੋਹਿਤ ਦੀਆਂ 37 ਗੇਂਦਾਂ ਵਿਚ 2 ਛੱਕਿਆਂ ਤੇ 7 ਚੌਕਿਆਂ ਨਾਲ 56 ਦੌੜਾਂ ਦੀ ਪਾਰੀ ਤੋਂ ਇਲਾਵਾ ਲੋਕੇਸ਼ ਰਾਹੁਲ (36 ਗੇਂਦਾਂ ਵਿਚ ਅਜੇਤੂ 54 ਦੌੜਾਂ, ਚਾਰ ਚੌਕੇ , 2 ਛੱਕੇ) ਦੇ ਨਾਲ ਉਸਦੀ ਪਹਿਲੀ ਵਿਕਟ ਦੀ 86 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 28 ਗੇਂਦਾਂ ਰਹਿੰਦੇ ਹੋਏ ਇਕ ਵਿਕਟ 'ਤੇ 136 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆ 24 ਸਾਲ ਬਾਅਦ ਪਾਕਿ 'ਚ ਖੇਡੇਗਾ 3 ਟੈਸਟ ਤੇ 3 ਵਨ ਡੇ ਮੈਚ
ਰਾਹੁਲ ਨੇ ਸੂਰਯਕੁਮਾਰ ਯਾਦਵ (19 ਗੇਂਦਾਂ ਵਿਚ ਅਜੇਤੂ 25 ਦੌੜਾਂ) ਦੇ ਨਾਲ ਵੀ ਦੂਜੇ ਵਿਕਟ ਦੇ ਲਈ 50 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਮੈਨ ਆਫ ਦਿ ਮੈਚ ਜਡੇਜਾ (16 ਦੌੜਾਂ 'ਤੇ ਤਿੰਨ ਵਿਕਟਾਂ), ਅਸ਼ਵਿਨ (20 ਦੌੜਾਂ 'ਤੇ ਤਿੰਨ ਵਿਕਟਾਂ) ਤੇ ਜਸਪ੍ਰੀਤ ਬੁਮਰਾਹ (19 ਦੌੜਾਂ 'ਤੇ 2 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਸਾਹਮਣੇ ਨਾਮੀਬੀਆ ਦੀ ਟੀਮ 8 ਵਿਕਟਾਂ 'ਤੇ 132 ਦੌੜਾਂ ਹੀ ਬਣਾ ਸਕੀ। ਨਾਮੀਬੀਆ ਨੇ ਲਗਾਤਾਰ ਆਪਣੇ ਵਿਕਟ ਗੁਆਏ । ਰੋਹਿਤ ਨੇ ਚੌਕੇ ਦੇ ਨਾਲ ਹੀ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿਚ 3000 ਦੌੜਾਂ ਪੂਰੀਆਂ ਕੀਤੀਆਂ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲੇ ਤੀਜੇ ਬੱਲੇਬਾਜ਼ ਹਨ। ਉਨ੍ਹਾਂ ਤੋਂ ਪਹਿਲਾਂ ਭਾਰਤੀ ਕਪਤਾਨ ਵਿਰਾਟ ਕੋਹਲੀ ਤੇ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ ਇਹ ਉਪਲੱਬਧੀ ਹਾਸਲ ਕਰ ਚੁੱਕੇ ਹਨ।
ਇਹ ਖ਼ਬਰ ਪੜ੍ਹੋ- ਵਿਰਾਟ ਕੋਹਲੀ ਦੇ ਬਤੌਰ ਕਪਤਾਨ 50 ਟੀ20 ਮੈਚ ਪੂਰੇ, ਕਹੀ ਇਹ ਗੱਲ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰੋਹਿਤ ਸ਼ਰਮਾ ਦੇ ਟੀ20 'ਚ 3000 ਦੌੜਾਂ ਪੂਰੀਆਂ, ਸਿਰਫ ਇਹ 2 ਬੱਲੇਬਾਜ਼ ਹੀ ਹਨ ਅੱਗੇ
NEXT STORY