ਅਹਿਮਦਾਬਾਦ (ਵਾਰਤਾ) : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਅਹਿਮਦਾਬਾਦ ਦੀ ਨਵੀਂ ਟੀਮ ‘ਗੁਜਰਾਤ ਟਾਈਟਨਸ’ ਵਜੋਂ ਜਾਣੀ ਜਾਵੇਗੀ। ਟੀਮ ਪ੍ਰਬੰਧਨ ਨੇ ਬੁੱਧਵਾਰ ਨੂੰ ਕਪਤਾਨ ਹਾਰਦਿਕ ਪੰਡਯਾ ਅਤੇ ਮੁੱਖ ਕੋਚ ਆਸ਼ੀਸ਼ ਨਹਿਰਾ ਦੀ ਮੌਜੂਦਗੀ ਵਿਚ ਵਰਚੁਅਲ ਰੂਪ ਨਾਲ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਹ ਨਾਮ ਗੁਜਰਾਤ ਦੀ ਖੁਸ਼ਹਾਲੀ ਅਤੇ ਅਭਿਲਾਸ਼ੀ ਭਾਵਨਾ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ
ਅਹਿਮਦਾਬਾਦ ਟੀਮ ਦੇ ਮਾਲਕ, ਸੀਵੀਸੀ ਕੈਪੀਟਲ ਦੇ ਪਾਰਟਨਰ ਸਿਧਾਰਥ ਪਟੇਲ ਨੇ ਇਕ ਬਿਆਨ ਵਿਚ ਕਿਹਾ, ‘ਅਸੀਂ ਨਿਲਾਮੀ ਵੱਲ ਵਧ ਰਹੇ ਹਾਂ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਇਕ ਵਧੀਆ ਟੀਮ ਬਣਾਉਣ ਦੇ ਯੋਗ ਹੋਵਾਂਗੇ। ਅਸੀਂ ਅਜਿਹੇ ਖਿਡਾਰੀਆਂ ਦਾ ਸਮੂਹ ਚਾਹੁੰਦੇ ਹਾਂ ਜੋ ਨਾ ਸਿਰਫ਼ ਕ੍ਰਿਕਟ ਵਿਚ ਨਿਪੁੰਨ ਹੋਣ, ਸਗੋਂ ਖੇਡ ਦੇ ‘ਟਾਈਟਨ’ ਬਣਨ ਲਈ ਵੀ ਪ੍ਰੇਰਿਤ ਹੋਣ। ਅਸੀਂ ਆਪਣੀ ਖੇਡ ਨਾਲ ਭਾਰਤ ਅਤੇ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਨੂੰ ਆਪਣਾ ਬਣਾਉਣਾ ਚਾਹੁੰਦੇ ਹਾਂ।’
ਇਹ ਵੀ ਪੜ੍ਹੋ: ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ
ਅਹਿਮਦਾਬਾਦ ਦੀ ਟੀਮ ਨੇ ਸਥਾਨਕ ਖਿਡਾਰੀ ਹਾਰਦਿਕ ਪੰਡਯਾ ਨੂੰ ਕਪਤਾਨ ਬਣਾਇਆ ਹੈ, ਜਦਕਿ ਰਾਸ਼ਿਦ ਖਾਨ ਅਤੇ ਸ਼ੁਭਮਨ ਗਿੱਲ ਟੀਮ ਦੇ ਹੋਰ ਖਿਡਾਰੀ ਹਨ। ਉਥੇ ਹੀ ਵਿਕਰਮ ਸੋਲੰਕੀ ਨੂੰ ਟੀਮ ਦਾ ਕ੍ਰਿਕਟ ਡਾਇਰੈਕਟਰ, ਆਸ਼ੀਸ਼ ਨਹਿਰਾ ਨੂੰ ਮੁੱਖ ਕੋਚ ਅਤੇ ਗੈਰੀ ਕਿਸਟਰਨ ਨੂੰ ਮੈਂਟਰ ਅਤੇ ਬੱਲੇਬਾਜ਼ੀ ਕੋਚ ਨਿਯੁਕਤ ਕੀਤਾ ਗਿਆ ਹੈ। ਧਿਆਨਦੇਣ ਯੋਗ ਹੈ ਕਿ ਇਸ ਵਾਰ ਆਈ.ਪੀ.ਐੱਲ. ਵਿਚ 2 ਨਵੀਆਂ ਟੀਮਾਂ ਲਖਨਊ ਅਤੇ ਅਹਿਮਦਾਬਾਦ ਹਿੱਸਾ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਲਖਨਊ ਨੇ ਆਪਣੀ ਟੀਮ ਦਾ ਨਾਂ ‘ਲਖਨਊ ਸੁਪਰ ਜਾਇੰਟਸ’ ਰੱਖਿਆ ਸੀ।
ਇਹ ਵੀ ਪੜ੍ਹੋ: ਮਾਂ ਦੇ ਓਲੰਪਿਕ ਚੈਂਪੀਅਨ ਬਣਨ ਦੇ 50 ਸਾਲ ਬਾਅਦ ਪੁੱਤਰ ਨੇ ਜਿੱਤਿਆ ਚਾਂਦੀ ਦਾ ਤਗਮਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵੈਸਟਇੰਡੀਜ਼ ਦੌਰੇ ਲਈ ਇੰਗਲੈਂਡ ਦੀ ਟੀਮ ਦਾ ਐਲਾਨ, ਵੱਡੇ ਖਿਡਾਰੀਆਂ ਦੀ ਟੀਮ 'ਚੋਂ ਛੁੱਟੀ
NEXT STORY