ਨਵੀਂ ਦਿੱਲੀ— ਖੇਡ ਮੰਤਰੀ ਵਿਜੇ ਗੋਇਲ ਨੇ ਅੱਜ ਏ. ਆਈ. ਐੱਫ. ਐੱਫ. ਦੇ 2019 ਅੰਡਰ-20 ਫੀਫਾ (ਫੈਡਰੇਸ਼ਨ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ) ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਦਿਲਚਸਪੀ ਦਿਖਾਉਣ ਦੇ ਕਦਮ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੰਤਰਾਲੇ ਹਮੇਸ਼ਾਂ ਦੇਸ਼ 'ਚ ਅੰਤਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਬੜ੍ਹਾਵਾ ਦੇਵੇਗਾ। ਭਾਰਤ 'ਚ ਅਕਤੂਬਰ ਮਹੀਨੇ ਫੀਫਾ ਅੰਡਰ-17 ਵਿਸ਼ਵ ਕੱਪ ਦਾ ਆਯੋਜਨ ਕੀਤਾ ਜਾਵੇਗਾ। ਏ. ਆਈ. ਐੱਫ. ਐੱਫ. ਦੇ ਪ੍ਰਧਾਨ ਪ੍ਰਫੁੱਲ ਪਟੇਲ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਫੀਫਾ ਦੇ ਨਾਲ 2019 'ਚ ਭਾਰਤ ਨਾਲ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਸੰਭਾਵਨਾ ਦੇ ਬਾਰੇ 'ਚ ਚਰਚਾ ਕਰਨਗੇ। ਗੋਇਲ ਨੇ ਇੱਥੇ ਸੀ. ਆਈ. ਆਈ. ਸਕੋਰ ਬੋਰਡ 2017 ਦੇ ਮੌਕੇ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਏ. ਆਈ. ਐੱਫ. ਐੱਫ. ਇਸ 'ਤੇ ਵਿਚਾਰ ਕਰ ਰਿਹਾ ਹੈ, ਉਨ੍ਹਾਂ ਕਿਹਾ ਜਦੋਂ ਵੀ ਮਹਾਸੰਘ ਦਾ ਪ੍ਰਸਤਾਵ ਆਵੇਗਾ ਅਸੀਂ ਉਸ ਨੂੰ ਦੇਖਾਂਗੇ। ਅਸੀਂ ਹਮੇਸ਼ਾਂ ਦੇਸ਼ 'ਚ ਜਿੱਥੇ ਤੱਕ ਸੰਭਵ ਹੋ ਸਕੇ ਅੰਤਰਾਸ਼ਟਰੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਾਂ।
ਭਾਰਤ ਨੇ ਵੈਸਟਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
NEXT STORY