ਨਵੀਂ ਦਿੱਲੀ (ਬਿਊਰੋ)— ਕ੍ਰਿਕਟ ਜਗਤ 'ਚ ਇਨ੍ਹਾਂ ਦਿਨਾਂ 'ਚ 'ਸਸਪੈਂਸ਼ਨ' ਅਤੇ 'ਬੈਨ' ਸ਼ਬਦ ਸਭ ਤੋਂ ਜ਼ਿਆਦਾ ਟਰੈਂਡ ਕਰ ਰਹੇ ਹਨ। ਆਸਟਰੇਲੀਆ ਅਤੇ ਸਾਊਥ ਅਫਰੀਕਾ ਵਿਚਾਲੇ ਬੀਤੇ ਦਿਨ ਕੇਪਟਾਊਨ 'ਚ ਖੇਡੇ ਗਏ ਤੀਜੇ ਟੈਸਟ ਦੇ ਦੌਰਾਨ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਬੇਨਕ੍ਰਾਫਟ ਨੂੰ ਗੇਂਦ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਸਖਤ ਸਜ਼ਾ ਮਿਲੀ ਸੀ। ਇਸੇ ਦਿਨ ਭਾਰਤ ਦਾ ਇਕ ਹੋਰ ਕ੍ਰਿਕਟਰ ਸਮਿਥ ਅਤੇ ਵਾਰਨਰ ਦੀ ਖੇਡ ਦੌਰਾਨ ਕੀਤੀ ਗਈ ਧੋਖਾਧੜੀ ਤੋਂ ਕਿਤੇ ਅੱਗੇ ਨਿਕਲ ਗਿਆ ਹੈ। ਇਸ ਕ੍ਰਿਕਟਰ ਦੀ ਧੋਖੇਬਾਜ਼ੀ ਦਾ ਜਿਵੇਂ ਹੀ ਮੁੰਬਈ ਕ੍ਰਿਕਟ ਐਸੋਸੀਏਸ਼ਨ ਨੂੰ ਪਤਾ ਲੱਗਾ ਤਾਂ ਤੁਰੰਤ ਪ੍ਰਭਾਵ ਨਾਲ ਉਸ 'ਤੇ ਸਾਰੀ ਉਮਰ ਲਈ ਬੈਨ ਲਗਾ ਦਿੱਤਾ।
ਦਰਅਸਲ ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ. ਦੀ ਤਰਜ 'ਤੇ ਚਲਾਈ ਜਾ ਰਹੀ ਰਜਵਾੜਾ ਕ੍ਰਿਕਟ ਲੀਗ ਨੂੰ ਅਵੈਧ ਐਲਾਨ ਦਿੱਤਾ ਸੀ। ਬੀ.ਸੀ.ਸੀ.ਆਈ. ਨੇ ਇਸ 'ਚ ਕਰਾਰ ਪ੍ਰਾਪਤ ਖਿਡਾਰੀਆਂ ਦੇ ਖੇਡਣ 'ਤੇ ਰੋਕ ਲਗਾਈ ਹੋਈ ਸੀ। ਅਜਿਹੇ 'ਚ ਮੁੰਬਈ ਦੇ ਕ੍ਰਿਕਟਰ ਸ਼ੇਖ ਅਖਤਰ ਨੇ ਨਾਂ ਬਦਲ ਕੇ 2017 'ਚ ਹੋਈ ਇਸ ਲੀਗ 'ਚ ਹਿੱਸਾ ਲਿਆ ਸੀ। ਅਖਤਰ ਦੀ ਇਸ ਹਰਕਤ ਦੀ ਜਿਵੇਂ ਹੀ ਐੱਮ.ਸੀ.ਏ. ਨੂੰ ਖਬਰ ਮਿਲੀ ਤਾਂ ਮੈਨੇਜਿੰਗ ਕਮੇਟੀ ਨੇ ਉਨ੍ਹਾਂ 'ਤੇ ਸਾਰੀ ਜ਼ਿੰਦਗੀ ਲਈ ਪਾਬੰਦੀ ਲਗਾ ਦਿੱਤੀ ਹੈ।
IPL ਦਾ ਨਾਂ ਸੁਣਦੇ ਹੀ ਝੂਮ ਉੱਠੇ ਕ੍ਰਿਸ ਗੇਲ, ਪੰਜਾਬੀ ਗਾਣੇ 'ਤੇ ਕੀਤਾ ਡਾਂਸ (ਵੀਡੀਓ)
NEXT STORY