ਸਪੋਰਟਸ ਡੈਸਕ : ਕਾਰਲੋਸ ਅਲਕਾਰੇਜ਼ ਦੀ ਯੂ. ਐੱਸ. ਓਪਨ ਖਿਤਾਬੀ ਜਿੱਤ ਨੇ ਉਨ੍ਹਾਂ ਨੂੰ 19 ਸਾਲ ਦੀ ਉਮਰ 'ਚ ਏ. ਟੀ. ਪੀ ਵਿਸ਼ਵ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਪਹੁੰਚਾ ਦਿੱਤਾ ਹੈ। ਉਹ ਏ. ਟੀ. ਪੀ. 'ਚ ਚੋਟੀ 'ਤੇ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਪੁਰਸ਼ ਖਿਡਾਰੀ ਬਣ ਗਿਆ ਹੈ। ਉਹ 1973 ਵਿੱਚ ਕੰਪਿਊਟਰਾਈਜ਼ਡ ਰੈਂਕਿੰਗ ਦੀ ਸ਼ੁਰੂਆਤ ਤੋਂ ਬਾਅਦ ਤੋਂ ਏ. ਟੀ. ਪੀ. ਰੈਂਕਿੰਗ 'ਚ ਸਿਖਰ 'ਤੇ ਪਹੁੰਚਣ ਵਾਲੇ ਸਭ ਤੋਂ ਘੱਟ ਉਮਰ ਦੇ ਪੁਰਸ਼ ਖਿਡਾਰੀ ਬਣ ਗਏ ਹਨ।
ਅਲਕਾਰੇਜ਼ ਨੇ ਕਿਹਾ, "ਇਹ ਇੱਕ ਸੁਪਨਾ ਹੈ," ਫਿਲਹਾਲ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਨੰਬਰ ਇਕ ਰੈਂਕਿੰਗ 'ਤੇ ਪਹੁੰਚ ਗਿਆ ਹਾਂ। ਇਸ ਨੂੰ ਸਮਝਣ ਵਿੱਚ ਸਮਾਂ ਲੱਗੇਗਾ।'' ਉਨ੍ਹਾਂ ਅੱਗੇ ਕਿਹਾ, 'ਮੈਨੂੰ ਅੱਗੇ ਵਧਣਾ ਹੈ ਤੇ ਨਵੇਂ ਟੀਚੇ ਭਾਲਣਗੇ ਹਨ। ਮੈਨੂੰ ਕਈ ਸਾਲਾਂ ਤੱਕ ਇਸ ਪੱਧਰ 'ਤੇ ਬਣੇ ਰਹਿਣਾ ਹੈ। ਇਹੋ ਮੇਰਾ ਟੀਚਾ ਹੈ ਅਤੇ ਯਕੀਨੀ ਤੌਰ 'ਤੇ ਹੋਰ ਗ੍ਰੈਂਡ ਸਲੈਮ ਖਿਤਾਬ ਜਿੱਤਣਾ ਵੀ।''
ਐਤਵਾਰ ਨੂੰ ਫਾਈਨਲ 'ਚ ਕੈਸਪਰ ਰੂਡ 'ਤੇ 6-4, 2-6, 7-6 (1), 6-3 ਦੀ ਜਿੱਤ ਨਾਲ ਸਪੇਨ ਦੇ ਅਲਕਾਰੇਜ਼ ਨੇ ਆਪਣੇ ਕਰੀਅਰ ਦਾ ਪਹਿਲਾ ਵੱਡਾ ਖਿਤਾਬ ਜਿੱਤਿਆ ਅਤੇ 2021 ਦੇ ਯੂ. ਐਸ. ਓਪਨ ਚੈਂਪੀਅਨ ਡੈਨੀਅਲ ਮੇਦਵੇਦੇਵ ਦੀ ਜਗ੍ਹਾ ਵਿਸ਼ਵ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਅਲਕਰਾਜ਼ ਤਿੰਨ ਸਥਾਨਾਂ ਦੀ ਛਲਾਂਗ ਲਗਾ ਕੇ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : 13 ਸਾਲਾ ਇਸ਼ਤੀ ਕੌਰ ਨੇ ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ
ਨਾਰਵੇ ਦਾ 23 ਸਾਲਾ ਰੂਡ ਸੀਜ਼ਨ ਦੇ ਆਪਣੇ ਦੂਜੇ ਵੱਡੇ ਫਾਈਨਲ ਵਿੱਚ ਪਹੁੰਚਣ ਤੋਂ ਬਾਅਦ ਸੱਤਵੇਂ ਨੰਬਰ ਤੋਂ ਦੂਜੇ ਸਥਾਨ ’ਤੇ ਪਹੁੰਚ ਗਿਆ। ਉਹ ਜੂਨ ਵਿੱਚ ਫਰੈਂਚ ਓਪਨ ਦੇ ਫਾਈਨਲ ਵਿੱਚ ਰਾਫੇਲ ਨਡਾਲ ਤੋਂ ਹਾਰ ਕੇ ਉਪ ਜੇਤੂ ਰਿਹਾ ਸੀ। ਨਡਾਲ ਕੋਲ ਵੀ ਯੂ. ਐਸ. ਓਪਨ ਤੋਂ ਬਾਅਦ ਨੰਬਰ ਇੱਕ ਬਣਨ ਦਾ ਮੌਕਾ ਸੀ ਪਰ ਚੌਥੇ ਦੌਰ ਵਿੱਚ ਫਰਾਂਸਿਸ ਟਿਆਫੋ ਤੋਂ ਹਾਰਨ ਤੋਂ ਬਾਅਦ ਉਹ ਤੀਜੇ ਨੰਬਰ 'ਤੇ ਬਰਕਰਾਰ ਹੈ।
ਫਲਸ਼ਿੰਗ ਮੀਡੋਜ਼ 'ਚ ਸੈਮੀਫਾਈਨਲ 'ਚ ਪਹੁੰਚਣ ਵਾਲੇ 16 ਸਾਲਾਂ 'ਚ ਪਹਿਲੇ ਅਮਰੀਕੀ ਪੁਰਸ਼ ਖਿਡਾਰੀ ਟਿਆਫੋ 26ਵੇਂ ਨੰਬਰ ਤੋਂ ਕਰੀਅਰ ਦੇ ਸਰਵੋਤਮ 19ਵੇਂ ਸਥਾਨ 'ਤੇ ਆ ਗਿਆ ਹੈ। ਮੇਦਵੇਦੇਵ ਚੌਥੇ ਨੰਬਰ 'ਤੇ ਖਿਸਕ ਗਏ ਹਨ। ਟੋਕੀਓ ਓਲੰਪਿਕ ਸੋਨ ਤਮਗਾ ਜੇਤੂ ਅਲੈਗਜ਼ੈਂਡਰ ਜ਼ਵੇਰੇਵ ਸੱਜੇ ਗਿੱਟੇ ਦੀ ਸੱਟ ਕਾਰਨ ਯੂ. ਐਸ. ਓਪਨ ਤੋਂ ਹਟਣ ਤੋਂ ਬਾਅਦ ਦੂਜੇ ਨੰਬਰ ਤੋਂ ਪੰਜਵੇਂ ਨੰਬਰ 'ਤੇ ਖਿਸਕ ਗਏ ਹਨ। ਨੋਵਾਕ ਜੋਕੋਵਿਚ ਸੀਜ਼ਨ ਦੇ ਆਪਣੇ ਦੂਜੇ ਗ੍ਰੈਂਡ ਸਲੈਮ ਟੂਰਨਾਮੈਂਟ ਤੋਂ ਖੁੰਝ ਗਏ ਕਿਉਂਕਿ ਉਨ੍ਹਾਂ ਨੇ ਕੋਵਿਡ-19 ਦਾ ਟੀਕਾ ਨਹੀਂ ਲਗਾਇਆ ਸੀ ਅਤੇ ਉਹ ਇੱਕ ਸਥਾਨ ਖਿਸਕ ਕੇ ਸੱਤਵੇਂ ਨੰਬਰ 'ਤੇ ਆ ਗਿਆ ਸੀ।

ਨਿਊਯਾਰਕ ਵਿੱਚ ਆਪਣੇ ਕਰੀਅਰ ਦਾ ਪਹਿਲਾ ਅਤੇ ਤੀਜਾ ਗ੍ਰੈਂਡ ਸਲੈਮ ਜਿੱਤਣ ਤੋਂ ਬਾਅਦ, ਇਗਾ ਸਵੀਆਟੇਕ ਡਬਲਯੂ. ਟੀ. ਏ. ਰੈਂਕਿੰਗ ਵਿੱਚ ਨੰਬਰ ਇੱਕ 'ਤੇ ਆ ਗਈ ਹੈ। ਪੋਲੈਂਡ ਦੀ 21 ਸਾਲਾ ਸਵੀਆਟੇਕ ਦੇ ਦੂਜੇ ਸਥਾਨ 'ਤੇ ਕਾਬਜ਼ ਓਨੇਸ ਜਾਬੂਰ ਤੋਂ ਦੁੱਗਣੇ ਤੋਂ ਜ਼ਿਆਦਾ ਅੰਕ ਹਨ। ਸਵੀਆਟੇਕ ਨੇ ਸ਼ਨੀਵਾਰ ਨੂੰ ਫਾਈਨਲ 'ਚ ਜਾਬੂਰ ਨੂੰ ਹਰਾਇਆ। ਸਵੀਆਟੇਕ ਨੇ ਫ੍ਰੈਂਚ ਓਪਨ ਵੀ ਜਿੱਤਿਆ ਅਤੇ ਛੇ ਸਾਲਾਂ ਵਿੱਚ ਇੱਕ ਸੀਜ਼ਨ ਵਿੱਚ ਦੋ ਗ੍ਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਹੈ। ਐਨੇਟ ਕੋਂਟਾਵਿਟ ਯੂ. ਐਸ. ਓਪਨ ਦੇ ਦੂਜੇ ਦੌਰ ਵਿੱਚ ਸੇਰੇਨਾ ਵਿਲੀਅਮਜ਼ ਤੋਂ ਹਾਰ ਗਈ ਅਤੇ ਇੱਕ ਸਥਾਨ ਹੇਠਾਂ ਤੀਜੇ ਨੰਹਕ 'ਤੇ ਪਹੁੰਚ ਗਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਸ਼ਵ ਚੈਂਪੀਅਨਸ਼ਿਪ : ਵਿਨੇਸ਼ ਫੋਗਾਟ ਮੰਗੋਲੀਆਈ ਪਹਿਲਵਾਨ ਖ਼ਿਲਾਫ਼ 0-7 ਨਾਲ ਹਾਰੀ
NEXT STORY