ਟੋਰੰਟੋ, (ਭਾਸ਼ਾ) : ਆਸਟਰੇਲੀਆ ਦੇ ਐਲੇਕਸ ਡੀ ਮਿਨੌਰ ਨੇ ਸਪੇਨ ਦੇ ਅਲੇਜੈਂਡਰੋ ਡੇਵਿਡੋਵਿਚ ਫੋਕੀਨਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਨੈਸ਼ਨਲ ਬੈਂਕ ਟੋਰਾਂਟੋ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਸ ਦਾ ਸਾਹਮਣਾ ਸੱਤਵਾਂ ਦਰਜਾ ਪ੍ਰਾਪਤ ਯਾਨਿਕ ਸਿਨਰ ਨਾਲ ਹੋਵੇਗਾ। ਸ਼ਨੀਵਾਰ ਦੇ ਸੈਮੀਫਾਈਨਲ 'ਚ ਡੀ ਮਿਨੌਰ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ ਅਤੇ ਫੋਕੀਨਾ ਨੂੰ ਆਸਾਨੀ ਨਾਲ 6-1, 6-3 ਨਾਲ ਹਰਾਇਆ।
ਇੱਕ ਹੋਰ ਸੈਮੀਫਾਈਨਲ ਵਿੱਚ ਇਟਲੀ ਦੇ ਸਿਨਰ ਨੇ ਅਮਰੀਕਾ ਦੇ 12ਵਾਂ ਦਰਜਾ ਪ੍ਰਾਪਤ ਟੌਮੀ ਪਾਲ ਨੂੰ 6-4, 6-4 ਨਾਲ ਹਰਾਇਆ। ਇਸ ਤੋਂ ਪਹਿਲਾਂ ਡੀ ਮਿਨੌਰ ਨੇ ਸ਼ੁੱਕਰਵਾਰ ਨੂੰ ਦੂਜਾ ਦਰਜਾ ਪ੍ਰਾਪਤ ਡੈਨੀਅਲ ਮੇਦਵੇਦੇਵ ਨੂੰ ਹਰਾਇਆ। ਉਹ ਹੁਣ ਤੱਕ ਸੱਤ ਏ. ਟੀ. ਪੀ. ਟੂਰ ਖ਼ਿਤਾਬ ਜਿੱਤ ਚੁੱਕਾ ਹੈ। ਸਿਨਰ ਦੇ ਨਾਂ ਵੀ ਸੱਤ ਏ. ਟੀ. ਪੀ. ਟੂਰ ਖਿਤਾਬ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
NEXT STORY