ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦਾ 18ਵਾਂ ਸੀਜ਼ਨ ਸ਼ਨੀਵਾਰ 22 ਮਾਰਚ ਨੂੰ ਸ਼ੁਰੂ ਹੋਣ ਵਾਲਾ ਹੈ। ਇਕ ਵਾਰ ਫ਼ਿਰ ਤੋਂ 10 ਟੀਮਾਂ ਖਿਤਾਬ ਲਈ ਭਿੜਨਗੀਆਂ, ਜਿਸ ਦੀ ਸ਼ੁਰੂਆਤ ਕੋਲਕਾਤਾ ਦੇ ਈਡਨ ਗਾਰਡਨ ਵਿਖੇ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੰਜਰਜ਼ ਬੰਗਲੁਰੂ ਦੇ ਮੁਕਾਬਲੇ ਨਾਲ ਹੋਵੇਗੀ। ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਕ੍ਰਿਕਟ ਜਗਤ ਦਾ 'ਏਲੀਅਨ' ਮੰਨੇ ਜਾਂਦੇ ਦੱਖਣੀ ਅਫਰੀਕਾ ਦੇ ਧਾਕੜ ਬੱਲੇਬਾਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ (ਆਰ.ਸੀ.ਬੀ.) ਦੇ ਸਾਬਕਾ ਬੱਲੇਬਾਜ਼ ਏ.ਬੀ. ਡਿਵਿਲੀਅਰਜ਼ ਨੇ ਪਲੇਆਫ਼ ਵਿੱਚ ਪਹੁੰਚਣ ਵਾਲੀਆਂ ਟੀਮਾਂ ਦੀ ਭਵਿੱਖਬਾਣੀ ਕੀਤੀ ਹੈ।

ਡਿਵਿਲੀਅਰਸ ਨੇ ਆਪਣੇ ਯੂਟਿਊਬ ਚੈਨਲ 'ਤੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੁੰਬਈ ਇੰਡੀਅਨਜ਼ ਪਲੇਆਫ ਵਿੱਚ ਪਹੁੰਚ ਸਕਦੀ ਹੈ।' ਮੈਨੂੰ ਯਕੀਨ ਹੈ ਕਿ ਇਸ ਵਾਰ ਆਰ.ਸੀ.ਬੀ. ਵੀ ਪਲੇਆਫ ਵਿੱਚ ਪਹੁੰਚੇਗੀ ਕਿਉਂਕਿ ਇਸ ਵਾਰ ਟੀਮ ਕਾਫ਼ੀ ਬੈਲੇਂਸਡ ਹੈ। ਇਸ ਤੋਂ ਇਲਾਵਾ ਗੁਜਰਾਤ ਟਾਈਟਨਸ ਵੀ ਪਲੇਆਫ ਦੀ ਪ੍ਰਮੁੱਖ ਦਾਅਵੇਦਾਰ ਹੈ। ਮੈਨੂੰ ਲੱਗਦਾ ਹੈ ਕਿ ਮੌਜੂਦਾ ਚੈਂਪੀਅਨ ਕੇ.ਕੇ.ਆਰ. ਵੀ ਪਲੇਆਫ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਸਫਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰੇ ਅਨੁਸਾਰ ਇਹ ਉਹ ਚਾਰ ਟੀਮਾਂ ਹਨ, ਜੋ ਕਿ ਇਸ ਵਾਰ ਆਈ.ਪੀ.ਐੱਲ. ਦੇ ਪਲੇਆਫ਼ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋਣਗੀਆਂ।
ਇਹ ਵੀ ਪੜ੍ਹੋ- ਸ਼ੋਏਬ ਮਲਿਕ ਦੀਆਂ ਭੈਣਾਂ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਸਾਨੀਆ ਮਿਰਜ਼ਾ ਨੇ 'ਸ਼ੌਹਰ' ਨਾਲੋਂ ਕਿਉਂ ਤੋੜਿਆ ਨਾਤਾ

ਡਿਵਿਲੀਅਰਸ ਦੀ ਭਵਿੱਖਬਾਣੀ ਨਾਲ ਹਰ ਕੋਈ ਹੈਰਾਨ ਇਸ ਲਈ ਹੈ ਕਿਉਂਕਿ ਉਸ ਨੇ 5 ਵਾਰ ਖ਼ਿਤਾਬ ਜਿੱਤ ਚੁੱਕੀ ਚੇਨਈ ਸੁਪਰਕਿੰਗਜ਼ ਨੂੰ ਪਲੇਆਫ਼ 'ਚ ਕੁਆਲੀਫਾਈ ਕਰਨ ਵਾਲੀਆਂ ਪ੍ਰਮੁੱਖ ਦਾਅਵੇਦਾਰ ਟੀਮਾਂ 'ਚ ਸ਼ਾਮਲ ਨਹੀਂ ਕੀਤਾ। ਆਈ.ਪੀ.ਐੱਲ. 2024 ਵਿੱਚ ਨਵੇਂ ਕਪਤਾਨ ਰੁਤੁਰਾਜ ਗਾਇਕਵਾੜ ਦੀ ਅਗਵਾਈ ਵਿੱਚ ਚੇਨਈ ਸੁਪਰਕਿੰਗਜ਼ ਆਰ.ਸੀ.ਬੀ. ਹੱਥੋਂ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਹਾਰ ਕੇ ਪਲੇਆਫ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ ਸੀ।

ਡਿਵਿਲੀਅਰਸ ਨੇ ਅੱਗੇ ਸੀ.ਐੱਸ.ਕੇ. ਦੀ ਤਾਕਤ ਨੂੰ ਸਵੀਕਾਰ ਕੀਤਾ ਪਰ ਉਹ ਆਪਣੀ ਗੱਲ 'ਤੇ ਕਾਇਮ ਰਿਹਾ। ਉਸ ਨੇ ਇਹ ਕਿਹਾ ਕਿ ਉਸ ਨੇ ਜਿਨ੍ਹਾਂ ਚਾਰ ਟੀਮਾਂ ਨੂੰ ਚੁਣਿਆ ਹੈ, ਉਨ੍ਹਾਂ ਕੋਲ ਟੂਰਨਾਮੈਂਟ ਦੇ ਪਲੇਆਫ਼ 'ਚ ਜਗ੍ਹਾ ਬਣਾਉਣ ਦਾ ਸਭ ਤੋਂ ਵਧੀਆ ਮੌਕਾ ਹੈ। ਉਸ ਨੇ ਕਿਹਾ, 'ਹਾਂ, ਮੈਂ ਸੀ.ਐੱਸ.ਕੇ. ਨੂੰ ਇਸ ਸੂਚੀ 'ਚ ਸ਼ਾਮਲ ਨਹੀਂ ਕੀਤਾ।' ਚੇਨਈ ਇੱਕ ਮਜ਼ਬੂਤ ਟੀਮ ਹੈ ਤੇ ਮੇਰੀ ਚੋਣ ਨਾਲ ਸੀ.ਐੱਸ.ਕੇ. ਦੇ ਫੈਨਜ਼ ਨਿਰਾਸ਼ ਹੋ ਸਕਦੇ ਹਨ, ਪਰ ਮੇਰੇ ਮੁਤਾਬਕ ਕੋਲਕਾਤਾ, ਬੰਗਲੁਰੂ, ਗੁਜਰਾਤ ਤੇ ਮੁੰਬਈ ਪਲੇਆਫ਼ 'ਚ ਕੁਆਲੀਫਾਈ ਕਰਨ ਵਾਲੀਆਂ 4 ਟੀਮਾਂ ਹੋਣਗੀਆਂ।
ਇਹ ਵੀ ਪੜ੍ਹੋ- ਆਖ਼ਰ ਟੁੱਟ ਗਿਆ ਧਨਸ਼੍ਰੀ ਤੇ ਚਾਹਲ ਦਾ 'ਪਵਿੱਤਰ' ਰਿਸ਼ਤਾ, 4 ਸਾਲ ਬਾਅਦ ਇਕ-ਦੂਜੇ ਤੋਂ ਵੱਖ ਕੀਤੇ ਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼ੋਏਬ ਮਲਿਕ ਦੀਆਂ ਭੈਣਾਂ ਨੇ ਕੀਤਾ ਵੱਡਾ ਖੁਲਾਸਾ, ਦੱਸਿਆ ਸਾਨੀਆ ਮਿਰਜ਼ਾ ਨੇ 'ਸ਼ੌਹਰ' ਨਾਲੋਂ ਕਿਉਂ ਤੋੜਿਆ ਨਾਤਾ
NEXT STORY