ਲਾਹੌਰ (ਬਿਊਰੋ)— ਪਾਕਿਸਤਾਨ ਦੇ ਅਹਿਮਦ ਸ਼ਹਿਜਾਦ ਨੇ ਰਾਸ਼ਟਰੀ ਟੀ20 ਕੱਪ ਵਿਚ ਅਜਿਹਾ ਸਨਸਨੀਖੇਜ ਕੈਚ ਕੀਤਾ ਕਿ ਮੈਦਾਨ ਵਿਚ ਮੌਜੂਦ ਹਰ ਕੋਈ ਸੁੰਨ ਰਹਿ ਗਿਆ। ਸ਼ਹਿਜਾਦ ਦੇ ਇਸ ਕੈਚ ਨੇ ਭਾਰਤ ਦੇ ਹਾਰਦਿਕ ਪੰਡਯਾ ਵਲੋਂ ਮਾਰਟਿਨ ਗੁਪਟਿਲ ਲਈ ਕੈਚ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ।
ਲਾਹੌਰ ਬਲੂਜ ਨੇ ਇਸ ਰੋਮਾਂਚਕ ਮੁਕਾਬਲੇ ਵਿਚ ਪੇਸ਼ਾਵਰ ਨੂੰ 3 ਦੌੜਾਂ ਨਾਲ ਹਰਾਇਆ। ਸ਼ਹਿਜਾਦ ਨੇ ਪੇਸ਼ਾਵਰ ਦੀ ਪਾਰੀ ਦੇ 13ਵੇਂ ਓਵਰ ਵਿਚ ਇਹ ਹੈਰਾਨੀਜਨਕ ਕੈਚ ਕੀਤਾ। ਆਗਾ ਸਲਮਾਨ ਦੀ ਗੇਂਦ ਉੱਤੇ ਮੁਸਾਦਦਿਕ ਅਹਿਮਦ (14) ਨੇ ਲਾਂਗ ਆਨ ਵੱਲ ਹਵਾ ਵਿਚ ਸ਼ਾਰਟ ਖੇਡਿਆ, ਜਿਸ ਉੱਤੇ ਸ਼ਹਿਜਾਦ ਨੇ ਭੱਜਦੇ ਹੋਏ ਹਵਾ ਵਿੱਚ ਲੰਬੀ ਡਾਈਵ ਲਗਾਈ ਅਤੇ ਇਕ ਹੱਥ ਨਾਲ ਕੈਚ ਫੜ੍ਹਿਆ।
ਇਸ ਤੋਂ ਪਹਿਲਾਂ ਸ਼ਹਿਜਾਦ ਨੇ 22 ਗੇਂਦਾਂ ਵਿਚ ਅਰਧ ਸੈਂਕੜਾ (50) ਬਣਾ ਕੇ ਲਾਹੌਰ ਨੂੰ 6 ਵਿਕਟਾਂ ਉੱਤੇ 173 ਦੌੜਾਂ ਦੇ ਚੁਣੌਤੀ ਭਰਪੂਰ ਸਕੋਰ ਤੱਕ ਪਹੁੰਚਾਇਆ ਸੀ। ਉਨ੍ਹਾਂ ਨੇ 9 ਚੌਕੇ ਅਤੇ ਇਕ ਛੱਕਾ ਲਗਾਇਆ। ਹੁਸੈਨ ਤਲਤ ਨੇ 37 ਅਤੇ ਮੁਹੰਮਦ ਹਫੀਜ ਨੇ 30 ਦੌੜਾਂ ਬਣਾਈਆਂ। ਜਵਾਬ ਵਿਚ ਨਾਵੇਦ ਯਾਸਿਨ ਦੇ 62 ਦੌੜਾਂ ਦੇ ਬਾਵਜੂਦ ਪੇਸ਼ਾਵਰ ਦੀ ਪਾਰੀ 170 ਦੌੜਾਂ ਉੱਤੇ ਖ਼ਤਮ ਹੋਈ। ਐਜਾਜ ਚੀਮਾ ਅਤੇ ਅਲੀ ਸ਼ਫੀਕ ਨੇ 3-3 ਵਿਕਟਾਂ ਝਟਕਾਈਆਂ।
ਪੰਡਯਾ ਨੇ ਦਿੱਲੀ ਵਿਚ ਕੀਤਾ ਸੀ ਹੈਰਾਨ ਕਰਨ ਵਾਲਾ ਕੈਚ
ਭਾਰਤ ਦੇ ਹਾਰਦਿਕ ਪੰਡਯਾ ਨੇ 1 ਨਵੰਬਰ ਨੂੰ ਦਿੱਲੀ ਵਿਚ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ20 ਮੈਚ ਵਿਚ ਮਾਰਟਿਨ ਗੁਪਟਿਲ ਦਾ ਸਨਸਨੀਖੇਜ ਕੈਚ ਕੀਤਾ ਸੀ। ਉਨ੍ਹਾਂ ਨੇ ਲਾਂਗ ਆਫ ਵਲੋਂ ਲੰਬੀ ਦੌੜ ਲਗਾਉਂਦੇ ਹੋਏ ਡਾਈਵ ਲਗਾ ਕੇ ਦੋਨਾਂ ਹੱਥਾਂ ਨਾਲ ਇਹ ਕੈਚ ਕੀਤਾ ਸੀ।
ਜਦੋਂ ਸੜਕ 'ਤੇ ਸਕਰਟ ਪਹਿਨ ਕੇ ਘੁੰਮਣ ਨੂੰ ਮਜਬੂਰ ਹੋ ਗਿਆ ਸੀ ਇਹ ਕ੍ਰਿਕਟਰ, ਜਾਣੋ ਪੂਰਾ ਮਾਮਲਾ
NEXT STORY