ਐਡਿਨਬਰਗ– ਕ੍ਰਿਕਟ ਸਕਾਟਲੈਂਡ ਨਵੇਂ ਸੰਕਟ ’ਚ ਫਸ ਗਿਆ ਜਦੋਂ ਇਕ ਆਜ਼ਾਦ ਰਿਪੋਰਟ ’ਚ ਮਹਿਲਾਵਾਂ ਤੇ ਲੜਕੀਆਂ ਦੇ ਨਾਲ ਖੇਡ ਸੰਘ ਦੇ ਰਵੱਈਏ ਨੂੰ ਲੈ ਕੇ ਗੰਭੀਰਤ ਚਿੰਤਾਵਾਂ ਦਾ ਖੁਲਾਸਾ ਹੋਇਆ। ਉਨ੍ਹਾਂ ਨੂੰ ‘ਘਟੀਆ ਮਾਹੌਲ ਤੇ ਉੱਚ ਪੱਧਰ ਦੇ ਪੱਖਪਾਤ ਦਾ ਸਾਹਮਣਾ’ ਕਰਨਾ ਪੈਂਦਾ ਹੈ। ਬ੍ਰਿਟਿਸ਼ ਮੀਡੀਆ ਨੇ ਦੱਸਿਆ ਕਿ ‘ਦਿ ਮੈਕਕਿਨੀ ਰਿਪੋਰਟ’ ਅਨੁਸਾਰ ਇਕ ਪ੍ਰਮੁੱਖ ਸਕਾਟਿਸ਼ ਮਨੁੱਖੀ ਸੰਸਾਧਨ ਫਰਮ ਵੱਲੋਂ ਕਰਵਾਏ ਗਏ ਇਕ ਆਜ਼ਾਦ ਨਿਰਪੱਖ ਮੁਲਾਂਕਣ ਵਿਚ ਕ੍ਰਿਕਟ ਸਕਾਟਲੈਂਡ ਵਿਚ ‘ਮਹਿਲਾ ਸਟਾਫ ਅਤੇ ਖਿਡਾਰੀਆਂ ਦੇ ਖਿਲਾਫ ਉੱਚ ਪੱਧਰੀ ਪੱਖਪਾਤ’ ਪਾਇਆ ਗਿਆ।
ਭਾਰਤੀ ਪੁਰਸ਼ ਹਾਕੀ ਟੀਮ ਰੈਂਕਿੰਗ 'ਚ ਚੌਥੇ ਸਥਾਨ 'ਤੇ ਖਿਸਕ ਗਈ, ਮਹਿਲਾ ਟੀਮ ਨੌਵੇਂ ਸਥਾਨ 'ਤੇ
NEXT STORY