ਨਵੀਂ ਦਿੱਲੀ, (ਭਾਸ਼ਾ) ਭਾਰਤੀ ਪੁਰਸ਼ ਹਾਕੀ ਟੀਮ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਮੰਗਲਵਾਰ ਨੂੰ ਜਾਰੀ ਐਫ. ਆਈ. ਐਚ. ਵਿਸ਼ਵ ਰੈਂਕਿੰਗ ਵਿਚ ਇਕ ਸਥਾਨ ਖਿਸਕ ਕੇ ਚੌਥੇ ਸਥਾਨ 'ਤੇ ਆ ਗਈ ਜਦਕਿ ਓਲੰਪਿਕ ਕੁਆਲੀਫਾਇਰ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੀ ਜਰਮਨ ਦੀ ਟੀਮ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਭਾਰਤ ਦੇ 2761 ਰੈਂਕਿੰਗ ਅੰਕ ਹਨ। ਉਸ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ ਵਿੱਚ ਥਾਂ ਪੱਕੀ ਕੀਤੀ ਸੀ ਅਤੇ ਇਸ ਲਈ ਉਸ ਨੇ ਓਲੰਪਿਕ ਕੁਆਲੀਫਾਇਰ ਵਿੱਚ ਹਿੱਸਾ ਨਹੀਂ ਲਿਆ ਸੀ।
ਦੂਜੇ ਪਾਸੇ ਓਮਾਨ 'ਚ ਖੇਡੇ ਗਏ ਓਲੰਪਿਕ ਕੁਆਲੀਫਾਇਰ 'ਚ ਜਰਮਨੀ (2786 ਅੰਕ) ਅਜੇਤੂ ਰਿਹਾ, ਜਿਸ ਕਾਰਨ ਉਹ ਵਿਸ਼ਵ ਰੈਂਕਿੰਗ 'ਚ ਭਾਰਤ ਨੂੰ ਪਿੱਛੇ ਛੱਡਣ 'ਚ ਸਫਲ ਰਿਹਾ। ਨੀਦਰਲੈਂਡ (3060 ਅੰਕ) ਪਹਿਲਾਂ ਵਾਂਗ ਸਿਖਰ 'ਤੇ ਬਣਿਆ ਹੋਇਆ ਹੈ। ਇਸ ਤੋਂ ਬਾਅਦ ਬੈਲਜੀਅਮ (2848 ਅੰਕ), ਜਰਮਨੀ, ਭਾਰਤ ਅਤੇ ਆਸਟਰੇਲੀਆ (2757 ਅੰਕ) ਦਾ ਨੰਬਰ ਆਉਂਦਾ ਹੈ। ਆਸਟਰੇਲੀਆ ਨੇ ਇੰਗਲੈਂਡ (2720 ਅੰਕ) ਨੂੰ ਪਿੱਛੇ ਛੱਡ ਕੇ ਪੰਜਵਾਂ ਸਥਾਨ ਹਾਸਲ ਕੀਤਾ। ਅਰਜਨਟੀਨਾ (2524 ਅੰਕ) ਅਤੇ ਸਪੇਨ (2296 ਅੰਕ) ਪਹਿਲਾਂ ਵਾਂਗ ਸੱਤਵੇਂ ਅਤੇ ਅੱਠਵੇਂ ਸਥਾਨ 'ਤੇ ਬਣੇ ਹੋਏ ਹਨ। ਫਰਾਂਸ (2085 ਅੰਕ) ਅਤੇ ਨਿਊਜ਼ੀਲੈਂਡ (2025 ਅੰਕ) ਸਿਖਰਲੇ 10 ਵਿੱਚ ਦੋ ਹੋਰ ਟੀਮਾਂ ਹਨ।
ਮਹਿਲਾ ਦਰਜਾਬੰਦੀ ਵਿੱਚ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀ ਭਾਰਤੀ ਟੀਮ 2215 ਅੰਕਾਂ ਨਾਲ ਨੌਵੇਂ ਸਥਾਨ ’ਤੇ ਹੈ। ਔਰਤਾਂ ਦੇ ਵਰਗ ਵਿੱਚ ਨੀਦਰਲੈਂਡ (3422) ਵੀ ਸਿਖਰ ’ਤੇ ਹੈ। ਇਸ ਤੋਂ ਬਾਅਦ ਅਰਜਨਟੀਨਾ (2827), ਜਰਮਨੀ (2732), ਆਸਟਰੇਲੀਆ (2678), ਬੈਲਜੀਅਮ (2499), ਇੰਗਲੈਂਡ (2304), ਸਪੇਨ (2244) ਅਤੇ ਚੀਨ (2226) ਦਾ ਨੰਬਰ ਆਉਂਦਾ ਹੈ।
ਇੰਡੀਅਨ ਵੇਲਸ ਓਪਨ 'ਚ ਲੂਕਾ ਨਾਰਡੀ ਨੇ ਨੋਵਾਕ ਜੋਕੋਵਿਚ ਨੂੰ ਹਰਾਇਆ
NEXT STORY