ਨਵੀਂ ਦਿੱਲੀ— ਅੰਬਾਤੀ ਰਾਇਡੂ ਨੇ ਵਿਸ਼ਵ ਕੱਪ ਟੀਮ 'ਚ ਜਗ੍ਹਾ ਨਾ ਬਣਾ ਪਾਉਣ ਤੋਂ ਬਾਅਦ ਇਸ ਫੈਸਲੇ ਦਾ ਮਜ਼ਾਕ ਉਡਾਉਂਦੇ ਹੋਏ ਟਵੀਟ ਕੀਤਾ ਸੀ ਪਰ ਬੀ. ਸੀ. ਸੀ. ਆਈ. ਨੇ ਬੁੱਧਵਾਰ ਨੂੰ ਕਿਹਾ ਕਿ ਇਸ ਬੱਲੇਬਾਜ਼ 'ਤੇ ਜੁਰਮਾਨਾ ਲਗਾਉਣ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਇਸ ਹੈਦਰਾਬਾਦੀ ਖਿਡਾਰੀ ਨੂੰ ਮੰਗਲਵਾਰ ਨੂੰ ਵਿਸ਼ਵ ਕੱਪ ਦੀ 15 ਮੈਂਮਬਰੀ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ ਤੇ ਆਲ ਰਾਊਂਡਰ ਵਿਜੇ ਸ਼ੰਕਰ ਨੂੰ ਉਨ੍ਹਾਂ 'ਤੇ ਤਰਜੀਹ ਦਿੱਤੀ ਗਈ। ਇਸ ਤੋਂ ਬਾਅਦ ਰਾਇਡੂ ਨੇ ਟਵੀਟ ਕੀਤਾ ਕਿ 30 ਮਈ ਤੋਂ ਇੰਗਲੈਂਡ 'ਚ ਸ਼ੁਰੂ ਹੋ ਰਹੇ ਟੂਰਨਾਮੈਂਟ ਦੇ ਮੈਚਾਂ ਨੂੰ ਦੇਖਣ ਲਈ ਉਨ੍ਹਾਂ ਨੇ 3 ਡੀ ਚਸ਼ਮੇਂ ਦਾ ਆਰਡਰ ਕਰ ਦਿੱਤਾ ਹੈ। ਮੁਖ ਚੋਣ ਅਧਿਕਾਰੀ ਐੱਮ. ਐੱਸ. ਕੇ. ਪ੍ਰਸਾਦ ਦੇ ਸ਼ੰਕਰ ਦੀ ਚੋਣ ਨੂੰ ਠੀਕ ਠਹਿਰਾਉਣ ਲਈ ਉਨ੍ਹਾਂ ਦੀ '3 ਡੀ ਸਮਰੱਥਾ ਦਾ ਹਵਾਲਾ ਦਿੱਤਾ ਸੀ।
ਬੀ. ਸੀ. ਸੀ. ਆਈ ਦੇ ਇਕ ਉੱਤਮ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ, ''ਰਾਇਡੂ ਨੇ ਜੋ ਕੁਝ ਟਵੀਟ ਕੀਤਾ, ਉਸ 'ਤੇ ਗੰਭੀਰ ਨਾਲ ਸੋਚਿਆ ਹੈ, ਪਰ ਇਸ ਸਮੇਂ ਭਾਵਨਾਵਾਂ ਕਾਫ਼ੀ ਜ਼ੋਰਾਂ ਨਾਲ ਉਭਰ ਰਹੀਆਂ ਹੋਣਗੀਆਂ ਜੋ ਇਸ ਨੂੰ ਸਵੀਕਾਰ ਕਰਦੇ ਹਾਂ। ਨਿਰਾਸ਼ਾ ਤਾਂ ਹੋਵੇਗੀ ਹੀ ਤੇ ਇਨ੍ਹਾਂ ਭਾਵਨਾਵਾਂ ਨੂੰ ਵਿਖਾਉਣ ਲਈ ਕੁਝ ਜ਼ਰੀਆ ਵੀ ਚਾਹੀਦਾ ਹੈ ਪਰ ਇਹ ਸੀਮਾ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਹੈ। ਅਧਿਕਾਰੀ ਨੇ ਕਿਹਾ, ''ਉਸ ਨੂੰ ਇਸ ਨਿਰਾਸ਼ਾ ਨੂੰ ਸਵੀਕਾਰ ਕਰਨ 'ਚ ਥੋੜੇ ਸਮੇਂ ਦੀ ਜ਼ਰੂਰਤ ਹੈ ਤੇ ਇਸ ਨੂੰ ਸਮਝਿਆ ਜਾ ਸਕਦਾ ਹੈ। ਇਸ ਦੇ ਲਈ ਜੁਰਮਾਨੇ ਦੀ ਕੋਈ ਜ਼ਰੂਰਤ ਨਹੀਂ ਹੈ।
ਪੰਤ ਸਮੇਤ ਇਨ੍ਹਾਂ 2 ਖਿਡਾਰੀਆਂ ਕੋਲ ਅਜੇ ਵੀ ਵਿਸ਼ਵ ਕੱਪ ਟੀਮ 'ਚ ਸ਼ਾਮਲ ਹੋਣ ਦਾ ਮੌਕਾ
NEXT STORY