ਨਵੀਂ ਦਿੱਲੀ : ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ, ਤਜ਼ਰਬੇਕਾਰ ਬੱਲੇਬਾਜ਼ ਅੰਬਾਤੀ ਰਾਇਡੂ ਅਤੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੂੰ ਭਾਰਤ ਨੇ 30 ਮਈ ਤੋਂ ਇੰਗਲੈਂਡ ਵਿਖੇ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਲਈ ਸਟੈਂਡ ਬਾਏ ਰੱਖਿਆ ਹੈ। ਆਈ. ਸੀ. ਸੀ. ਨੇ ਸੰਭਾਵਿਤ ਖਿਡਾਰੀ ਚੁਣਨ ਦੀ ਪ੍ਰਕਿਰਿਆ ਖਤਮ ਕਰ ਦਿੱਤੀ ਹੈ। ਬੀ. ਸੀ. ਸੀ. ਆਈ. ਦੇ ਕੋਲ ਹਾਲਾਂਕਿ ਇਨ੍ਹਾਂ ਤਿਨਾ ਤੋਂ ਇਲਾਵਾ ਕਿਸੇ ਹੋਰ ਨੂੰ ਚੁਣਨ ਦਾ ਬਦਲ ਵੀ ਹੋਵੇਗਾ ਪਰ ਅਜਿਹਾ ਹੋਣ ਦੀ ਸੰਭਾਵਨਾ ਬੇਹੱਦ ਘੱਟ ਹੈ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਮੀਡੀਆ ਨੂੰ ਦੱਸਿਆ, ''ਆਈ. ਸੀ. ਸੀ. ਚੈਂਪੀਅਨਸ ਟਰਾਫੀ ਦੀ ਤਰ੍ਹਾਂ ਸਾਡੇ ਕੋਲ 3 ਸਟੈਂਡ ਬਾਏ ਹੋਣਗੇ। ਰਿਸ਼ਭ ਪੰਤ ਅਤੇ ਅੰਬਾਤੀ ਰਾਇਡੂ ਪਹਿਲੇ ਅਤੇ ਦੂਜੇ ਸਟੈਂਡ ਬਾਏ ਹੋਣਗੇ ਜਦਕਿ ਸੈਣੀ ਇਸ ਸੂਚੀ ਵਿਚ ਗੇਂਦਬਾਜ਼ ਦੇ ਰੂਪ ਵਿਚ ਸ਼ਾਮਲ ਹਨ।''

ਖਲੀਲ ਅਹਿਮਦ, ਆਵੇਸ਼ ਖਾਨ ਅਤੇ ਦੀਪਕ ਚਾਹਰ ਨੈਟ ਗੇਂਦਬਾਜ਼ਾਂ ਦੇ ਰੂਪ 'ਚ ਟੀਮ ਦੇ ਨਾਲ ਜਾਣਗੇ। ਟੀਮ ਮੈਨੇਜਮੈਂਟ ਨੂੰ ਜੇਕਰ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਇਨ੍ਹਾਂ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਸੈਣੀ ਵੀ ਉਨ੍ਹਾਂ ਰਿਜ਼ਰਵ ਖਿਡਾਰੀਆਂ ਵਿਚ ਸ਼ਾਮਲ ਹਨ ਜੋ ਟੀਮ ਦੇ ਨਾਲ ਜਾ ਰਹੇ ਹਨ। ਅਧਿਕਾਰੀਆਂ ਨੇ ਕਿਹਾ, ''ਖਲੀਲ, ਆਵੇਸ਼ ਅਤੇ ਦੀਪਕ ਸਟੈਂਡ ਬਾਏ ਨਹੀਂ ਹਨ। ਗੇਂਦਬਾਜ਼ਾਂ ਦੇ ਮਾਮਲੇ 'ਚ ਇਸ ਨੂੰ ਸ਼ਾਮਲ ਕਰਨ ਦੀ ਸੰਭਾਵਨਾ ਹੋ ਸਕਦੀ ਹੈ ਪਰ ਬੱਲੇਬਾਜ਼ੀ ਵਿਚ ਜਾਂ ਤਾਂ ਰਿਸ਼ਭ ਹੋਵੇਗਾ ਜਾਂ ਫਿਰ ਰਾਇਡੂ।''

ਇਸ ਵਿਚਾਲੇ ਪੂਰੀ ਸੰਭਾਵਨਾ ਹੈ ਕਿ ਵਿਸ਼ਵ ਕੱਪ ਜਾਣ ਵਾਲੀ ਟੀਮ ਦੇ ਖਿਡਾਰੀਆਂ ਨੂੰ ਯੋ-ਯੋ ਟੈਸਟ ਤੋਂ ਗੁਜ਼ਰਨਾ ਹੋਵੇਗਾ। ਅਧਿਕਾਰੀ ਨੇ ਕਿਹਾ, ''ਖਿਡਾਰੀ ਆਈ. ਪੀ. ਐੱਲ. ਵਿਚ ਖੇਡ ਰਹੇ ਹਨ। ਆਈ. ਪੀ. ਐੱਲ. ਖਤਮ ਹੋਣ ਤੋਂ ਬਾਅਦ ਉਭਰਨ ਲਈ ਸਮਾਂ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ 2 ਲੜੀਆਂ ਵਿਚਾਲੇ ਕਾਫੀ ਸਮਾਂ ਹੈ ਅਤੇ ਟੈਸਟ ਕਰਾਇਆ ਜਾਵੇਗਾ। ਜੇਕਰ ਤੁਸੀਂ ਥੱਕੇ ਹੋਵੋ ਤਾਂ ਨਤੀਜਾ ਅਲੱਗ ਹੋ ਸਕਦਾ ਹੈ।''
ਪੰਜਾਬ ਦੇ ਅਰਸ਼ਦੀਪ ਦੀ ਫੈਨ ਹੋਈ ਪ੍ਰਿਟੀ ਜ਼ਿੰਟਾ, ਮੈਚ ਤੋਂ ਬਾਅਦ ਕਿਹਾ- 'ਥੈਂਕਿਯੂ ਮੇਰੀ ਜਾਨ' (Video)
NEXT STORY