ਨਿਊਯਾਰਕ– ਅਮਰੀਕਾ ਦੀ ਜੇਸਿਕਾ ਪੇਗੁਲਾ ਨੇ ਬੁੱਧਵਾਰ ਨੂੰ ਇਥੇ ਦੁਨੀਆ ਦੀ ਨੰਬਰ ਇਕ ਖਿਡਾਰਨ ਈਗਾ ਸਵਿਯਾਤੇਕ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਉਲਟਫੇਰ ਕਰਦੇ ਹੋਏ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ। 30 ਸਾਲਾ ਪੇਗੁਲਾ ਨੇ ਸਵਿਯਾਤੇਕ ਨੂੰ 6-2, 6-4 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗ੍ਰੈਂਡਸਲੈਮ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਇਸ ਤੋਂ ਪਹਿਲਾਂ 6ਵਾਂ ਦਰਜਾ ਪੇਗੁਲਾ ਨੂੰ ਗ੍ਰੈਂਡਸਲੈਮ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ 6 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਆਪਣੇ ਪਿਛਲੇ 15 ਮੈਚ ਹਾਰਡ ਕੋਰਟ ’ਤੇ ਖੇਡਦੇ ਹੋਏ 14 ਜਿੱਤ ਦਰਜ ਕਰਨ ਵਾਲੀ ਪੇਗੁਲਾ ਨੇ ਕਿਹਾ,‘ਮੈਂ ਇੰਨੀ ਵਾਰ ਤੋਂ ਹਾਰ ਰਹੀ ਸੀ। ਮੈਨੂੰ ਪਤਾ ਹੈ ਕਿ ਸਾਰੇ ਮੇਰੇ ਤੋਂ ਇਸ ਬਾਰੇ ਪੁੱਛਦੇ ਰਹਿੰਦੇ ਸਨ ਪਰ ਮੇਰਾ ਜਵਾਬ ਹੁੰਦਾ ਸੀ ਕਿ ਮੈਨੂੰ ਨਹੀਂ ਪਤਾ ਕਿ ਮੈਂ ਇਸ ਤੋਂ ਵੱਖ ਕੀ ਕਰਨਾ ਹੈ। ਮੈਂ ਬੱਸ ਕੋਰਟ ’ਤੇ ਉਤਰ ਕੇ ਮੈਚ ਜਿੱਤਣਾ ਹੈ। ਇਸ ਲਈ ਭਗਵਾਨ ਦਾ ਸ਼ੁਕਰ ਹੈ ਕਿ ਮੈਂ ਅਜਿਹਾ ਕਰ ਸਕੀ ਅਤੇ ਆਖਿਰਕਾਰ ਮੈਂ ਕਹਿ ਸਕਦੀ ਹਾਂ ਕਿ ਮੈਂ ਸੈਮੀਫਾਈਨਲਿਸਟ ਹਾਂ।’
ਤਨੀਸ਼ਾ-ਧਰੁਵ ਦੀ ਜੋੜੀ ਤਾਈਪੇ ਓਪਨ ਦੇ ਮਿਕਸਡ ਡਬਲਜ਼ ਕੁਆਰਟਰ ਫਾਈਨਲ ’ਚ
NEXT STORY