ਅਮਰਾਵਤੀ (ਭਾਸ਼ਾ): ਆਂਧਰਾ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਹਾਲ ਹੀ ਵਿਚ ਸਮਾਪਤ ਹੋਏ ਟੋਕੀਓ ਓਲੰਪਿਕਸ ਵਿਚ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਦੀ ਖਿਡਾਰਨ ਈ ਰਜਨੀ ਨੂੰ 25 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਮਹਿਲਾ ਹਾਕੀ ਟੀਮ ਕਾਂਸੀ ਤਮਗਾ ਪਲੇਅ ਆਫ ਮੈਚ ਵਿਚ ਹਾਰਨ ਤੋਂ ਬਾਅਦ ਓਲੰਪਿਕ ਵਿਚ ਚੌਥੇ ਸਥਾਨ 'ਤੇ ਰਹੀ। ਚਿਤੂਰ ਜ਼ਿਲ੍ਹੇ ਦੀ ਰਹਿਣ ਵਾਲੀ, ਰਜਨੀ ਟੀਮ ਵਿਚ ਦੱਖਣੀ ਭਾਰਤ ਦੀ ਇਕਲੌਤੀ ਖਿਡਾਰਨ ਸੀ। ਉਨ੍ਹਾਂ ਬੁੱਧਵਾਰ ਦੁਪਹਿਰ ਮੁੱਖ ਮੰਤਰੀ YS. ਜਗਨ ਮੋਹਨ ਰੈਡੀ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ: ਸਚਿਨ ਤੇਂਦੁਲਕਰ ਨੇ ਓਲੰਪਿਕ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਨਾਲ ਕੀਤੀ ਮੁਲਾਕਾਤ
ਰਜਨੀ ਨੇ 2016 ਰੀਓ ਓਲੰਪਿਕਸ ਵਿਚ ਵੀ ਹਿੱਸਾ ਲਿਆ ਅਤੇ 100 ਤੋਂ ਵੱਧ ਅੰਤਰਰਾਸ਼ਟਰੀ ਹਾਕੀ ਮੈਚ ਖੇਡੇ ਹਨ। ਮੁੱਖ ਮੰਤਰੀ ਨੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਪੁਰਸਕਾਰ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਪਿਛਲੀ ਸਰਕਾਰ ਵੱਲੋਂ ਵੱਖ-ਵੱਖ ਟੂਰਨਾਮੈਂਟਾਂ ਵਿਚ ਮੈਡਲ ਜਿੱਤਣ ਲਈ ਰਜਨੀ ਨੂੰ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ। ਯੁਵਾ ਵਿਕਾਸ ਅਤੇ ਖੇਡ ਮੰਤਰੀ ਐੱਮ. ਸ਼੍ਰੀਨਿਵਾਸ ਰਾਓ ਨੇ ਬਾਅਦ ਵਿਚ ਪੱਤਰਕਾਰਾਂ ਨੂੰ ਦੱਸਿਆ ਕਿ ਪਿਛਲੀ ਸਰਕਾਰ ਨੇ ਕੁੱਲ 67.50 ਲੱਖ ਰੁਪਏ ਦੇ ਇਨਾਮ ਦਾ ਵਾਅਦਾ ਕੀਤਾ ਸੀ ਪਰ ਅਦਾਇਗੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੀ ਟੀ.ਡੀ.ਪੀ. ਸਰਕਾਰ ਨੇ ਰਜਨੀ ਨੂੰ ਉਸ ਦੇ ਜੱਦੀ ਜ਼ਿਲ੍ਹੇ ਵਿਚ ਘਰ ਬਣਾਉਣ ਲਈ 1000 ਵਰਗ ਗਜ਼ ਜ਼ਮੀਨ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਪੂਰਾ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ: ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਾਕੀ ਖਿਡਾਰੀਆਂ ਨੂੰ SGPC ਨੇ ਸੌਂਪਿਆ 1 ਕਰੋੜ ਰੁਪਏ ਦਾ ਚੈੱਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਚਿਨ ਤੇਂਦੁਲਕਰ ਨੇ ਓਲੰਪਿਕ ਚਾਂਦੀ ਤਮਗਾ ਜੇਤੂ ਮੀਰਾਬਾਈ ਚਾਨੂੰ ਨਾਲ ਕੀਤੀ ਮੁਲਾਕਾਤ
NEXT STORY