ਦੁਬਈ- ਆਂਦਰੇ ਰੂਬਲੇਵ ਨੇ ਦੁਬਈ ਟੈਨਿਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਚੈੱਕ ਗਣਰਾਜ ਦੇ ਕੁਆਲੀਫਾਇਰ ਜਿਰੀ ਵੇਸਲੀ ਨੂੰ 6-3, 6-4 ਨਾਲ ਹਰਾ ਕੇ ਇਕ ਹਫ਼ਤੇ ਦੇ ਅੰਦਰ ਦੂਜਾ ਤੇ ਆਪਣੇ ਕਰੀਅਰ ਦਾ ਕੁਲ 10ਵਾਂ ਖ਼ਿਤਾਬ ਜਿੱਤਿਆ। ਰੂਸ ਦੇ ਇਸ ਸਤਵੀਂ ਰੈਂਕਿੰਗ ਦੇ ਖਿਡਾਰੀ ਨੇ ਪਿਛਲੇ ਐਤਵਾਰ ਨੂੰ ਮਾਰਸੇਲੀ 'ਚ ਓਪਨ 13 ਖ਼ਿਤਾਬ ਜਿੱਤਿਆ ਸੀ।
ਉੱਥੇ ਉਨ੍ਹਾਂ ਨੇ ਯੂਕ੍ਰੇਨ ਦੇ ਆਪਣੇ ਜੋੜੀਦਾਰ ਡੇਨੀਜ਼ ਮੋਲਚਾਨੋਵ ਦੇ ਨਾਲ ਮਿਲ ਕੇ ਡਬਲਜ਼ ਖ਼ਿਤਾਬ ਹਾਸਲ ਕੀਤਾ ਸੀ। ਵੇਸਲੀ ਨੇ ਕੁਆਰਟਰ ਫਾਈਨਲ 'ਚ ਨੋਵਾਕ ਜੋਕੋਵਿਚ ਤੇ ਸੈਮੀਫਾਈਨਲ 'ਚ ਡੇਨਿਸ ਸ਼ਾਪੋਵਾਲੋਵ ਨੂੰ ਹਰਾਇਆ ਸੀ। ਰੂਬਲੇਵ ਨੇ ਸੈਮੀਫਾਈਨਲ 'ਚ ਪੋਲੈਂਡ ਦੇ ਹੂਬਰਟ ਹਰਕਾਜ ਨੂੰ ਹਰਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਟੀ. ਵੀ. ਕੈਮਰੇ 'ਤੇ 'ਕਿਰਪਾ ਕਰਕੇ ਜੰਗ ਨਹੀਂ' ਲਿਖਿਆ ਸੀ।
ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਲੱਗਾ ਝਟਕਾ, ਅਭਿਆਸ ਮੈਚ 'ਚ ਸਮ੍ਰਿਤੀ ਮੰਧਾਨਾ ਦੇ ਸਿਰ 'ਤੇ ਲੱਗੀ ਸੱਟ
NEXT STORY