ਪੁਣੇ- ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਕੋਲਕਾਤਾ ਨਾਈਟ ਰਾਈਡਰਜ਼ ਦੇ ਆਲਰਾਊਂਡਰ ਆਂਦਰੇ ਰਸੇਲ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਟੀਮ ਦੇ ਸਕੋਰ ਨੂੰ 177 ਦੌੜਾਂ ਤੱਕ ਪਹੁੰਚਾਇਆ। ਆਂਦਰੇ ਰਸੇਲ ਨੇ ਹੈਦਰਾਬਾਦ ਦੇ ਵਿਰੁੱਧ ਤੂਫਾਨੀ ਪਾਰੀ ਖੇਡਦੇ ਹੋਏ 28 ਗੇਂਦਾਂ ਵਿਚ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 49 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਕਰ ਲਿਆ ਹੈ। ਰਸਲ ਨੇ ਆਈ. ਪੀ. ਐੱਲ. ਵਿਚ ਆਪਣੀਆਂ 2 ਹਜ਼ਾਰ ਦੌੜਾਂ ਬਣਾ ਲਈਆਂ ਹਨ। ਉਹ ਅਜਿਹਾ ਕਰਨ ਵਾਲੇ ਸਭ ਤੋਂ ਬੱਲੇਬਾਜ਼ ਹਨ। ਉਨ੍ਹਾਂ ਨੇ 2 ਹਜ਼ਾਰ ਦੌੜਾਂ ਬਣਾਉਣ ਦੇ ਲਈ ਸਭ ਤੋਂ ਘੱਟ ਗੇਂਦਾਂ ਖੇਡੀਆਂ ਹਨ।
ਇਹ ਖ਼ਬਰ ਪੜ੍ਹੋ- PCB ਨੂੰ PSL 7 ਦੇ ਆਯੋਜਨ ਤੋਂ ਹੋਇਆ ਇੰਨੇ ਅਰਬ ਕਰੋੜ ਰੁਪਏ ਦਾ ਫਾਇਦਾ
ਆਂਦਰੇ ਰਸਲ ਕੋਲਕਾਤਾ ਨਾਈਟ ਰਾਈਡਰਜ਼ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਵੀ ਸ਼ਾਮਲ ਹੋ ਗਏ ਹਨ। ਉਹ ਇਸ ਸੂਚੀ ਵਿਚ ਚੌਥੇ ਸਥਾਨ 'ਤੇ ਆ ਗਏ ਹਨ। ਕੋਲਕਾਤਾ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਗੌਤਮ ਗੰਭੀਰ ਨੇ ਬਣਾਈਆਂ ਹਨ। ਗੰਭੀਰ ਨੇ ਕੋਲਕਾਤਾ ਦੇ ਲਈ ਖੇਡਦੇ ਹੋਏ 3345 ਦੌੜਾਂ ਬਣਾਈਆਂ ਜਦਕਿ ਰਸਲ ਦੇ 2004 ਦੌੜਾਂ ਹੋ ਗਈਆਂ ਹਨ।
ਕੋਲਕਾਤਾ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
3345 - ਗੌਤਮ ਗੰਭੀਰ
2649 - ਰੌਬਿਨ ਉਥੱਪਾ
2061 - ਯੂਸਫ ਪਠਾਨ
2004 - ਆਂਦਰੇ ਰਸੇਲ*

ਵਿਦੇਸ਼ੀ ਖਿਡਾਰੀਆਂ ਵਲੋਂ ਆਈ. ਪੀ. ਐੱਲ. ਵਿਚ 20ਵੇਂ ਓਵਰ 'ਚ ਸਭ ਤੋਂ ਜ਼ਿਆਦਾ ਛੱਕੇ
33- ਪੋਲਾਰਡ
19- ਡਿਵੀਲੀਅਰਸ
15- ਬ੍ਰਾਵੋ
14- ਮਿਲਰ
13- ਰਸੇਲ
ਇਹ ਖ਼ਬਰ ਪੜ੍ਹੋ- Iga Swiatek ਲਗਾਤਾਰ 27 ਜਿੱਤ ਦੇ ਰਿਕਾਰਡ ਦੀ ਬਰਾਬਰੀ ਦੇ ਨਾਲ Italy Open ਦੇ ਫਾਈਨਲ 'ਚ
2016 ਤੋਂ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਛੱਕੇ
153 - ਆਂਦਰੇ ਰਸੇਲ*
148 - ਏ ਬੀ ਡਿਵੀਲੀਅਰਸ
146 - ਕੇ. ਐੱਲ. ਰਾਹੁਲ
127 - ਰਿਸ਼ਭ ਪੰਤ
127 - ਜੋਸ ਬਟਲਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 : ਕੋਲਕਾਤਾ ਨੇ ਹੈਦਰਾਬਾਦ ਨੂੰ 54 ਦੌੜਾਂ ਨਾਲ ਹਰਾਇਆ
NEXT STORY