ਇੰਡੀਅਨ ਵੇਲਜ਼ (ਅਮਰੀਕਾ), (ਭਾਸ਼ਾ) : ਐਂਡੀ ਮਰੇ ਨੇ ਸ਼ਾਇਦ ਆਪਣੇ ਆਖਰੀ ਬੀਐਨਪੀ ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਦੌਰ ਵਿੱਚ ਡੇਵਿਡ ਗੋਫਿਨ ਨੂੰ 6-3, 6-2 ਨਾਲ ਹਰਾ ਕੇ ਇੱਕ ਆਰਾਮਦਾਇਕ ਜਿੱਤ ਨਾਲ ਸ਼ੁਰੂਆਤ ਕੀਤੀ। ਤਿੰਨ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਅਤੇ ਵਿਸ਼ਵ ਦੇ ਸਾਬਕਾ ਨੰਬਰ ਇਕ ਮਰੇ ਨੇ ਬੁੱਧਵਾਰ ਦੇ ਮੈਚ ਵਿਚ ਤਿੰਨ ਵਾਰ ਗੋਫਿਨ ਦੀ ਸਰਵਿਸ ਤੋੜੀ ਅਤੇ ਇਕ ਵਾਰ ਵੀ ਬ੍ਰੇਕ ਪੁਆਇੰਟ ਦਾ ਸਾਹਮਣਾ ਨਹੀਂ ਕੀਤਾ। ਸਕਾਟਲੈਂਡ ਦੇ 36 ਸਾਲਾ ਮਰੇ ਨੇ ਗੋਫਿਨ ਖਿਲਾਫ ਹੁਣ ਤੱਕ ਸਾਰੇ ਅੱਠ ਮੈਚ ਜਿੱਤੇ ਹਨ।
ਇੰਡੀਅਨ ਵੇਲਜ਼ ਦੇ 2009 ਦੇ ਉਪ ਜੇਤੂ ਮਰੇ ਨੇ ਪਿਛਲੇ ਮਹੀਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਮੌਜੂਦਾ ਸੀਜ਼ਨ ਦੇ ਅੰਤ ਤੋਂ ਪਹਿਲਾਂ ਸੰਨਿਆਸ ਲੈ ਸਕਦਾ ਹੈ। ਮਰੇ ਦਾ ਅਗਲੇ ਦੌਰ ਵਿੱਚ ਵਿਸ਼ਵ ਦੇ ਪੰਜਵੇਂ ਨੰਬਰ ਦੇ ਖਿਡਾਰੀ ਆਂਦਰੇ ਰੁਬਲੇਵ ਨਾਲ ਸਾਹਮਣਾ ਹੋਵੇਗਾ। ਕੈਲੀਫੋਰਨੀਆ ਵਿੱਚ, ਵਾਈਲਡ ਕਾਰਡ ਧਾਰਕ ਬ੍ਰੈਂਡਨ ਨਕਾਸ਼ਿਮਾ ਨੇ ਕ੍ਰਿਸ ਯੂਬੈਂਕਸ ਨੂੰ 6-3, 7-6 (3) ਨਾਲ ਹਰਾ ਕੇ ਇਸ ਸਾਲ ਆਪਣਾ ਪਹਿਲਾ ਟੂਰ-ਪੱਧਰ ਦਾ ਮੈਚ ਜਿੱਤ ਲਿਆ। ਪੁਰਸ਼ਾਂ ਦੇ ਵਰਗ ਵਿੱਚ ਥਾਨਾਸੀ ਕੋਕਿਨਾਕਿਸ ਅਤੇ ਕ੍ਰਿਸਟੋਫਰ ਓ’ਕੌਨੇਲ ਅਤੇ ਮਹਿਲਾਵਾਂ ਦੇ ਵਰਗ ਵਿੱਚ ਤਿੰਨ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਐਂਜੇਲਿਕ ਕਰਬਰ, ਤਾਤਿਆਨਾ ਮਾਰੀਆ ਅਤੇ ਮਾਰੀਆ ਬੋਜ਼ਕੋਵਾ ਵੀ ਦੂਜੇ ਦੌਰ ਵਿੱਚ ਪਹੁੰਚ ਗਈਆਂ ਹਨ।
ਪੁਲਸ ਨੇ ਮਾਡਲ ਦੀ ਆਤਮਹੱਤਿਆ ਦੇ ਮਾਮਲੇ ’ਚ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੋਂ ਕੀਤੀ ਪੁੱਛਗਿੱਛ
NEXT STORY