ਨਵੀਂ ਦਿੱਲੀ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਪੰਜ ਅੰਡਰ 66 ਦੇ ਕਾਰਡ ਨਾਲ ਮਾਇਆਕੋਬਾ ਗੋਲਫ ਕਲਾਸਿਕ ਟੂਰਨਾਮੈਂਟ ਦੇ ਦੂਜੇ ਦੌਰ ਦੇ ਬਾਅਦ ਸੰਯੁਕਤ ਤੌਰ 'ਤੇ ਤੀਜੇ ਸਥਾਨ 'ਤੇ ਚਲ ਰਹੇ ਹਨ। 30 ਸਾਲਾ ਗੋਲਫਰ ਪੀ.ਜੀ.ਏ. ਟੂਰ ਦਾ ਚੌਥਾ ਸੈਸ਼ਨ ਖੇਡ ਰਿਹਾ ਹੈ, ਪਰ ਉਨ੍ਹਾਂ ਨੂੰ ਅਜੇ ਵੀ ਜਿੱਤ ਦਾ ਇੰਤਜ਼ਾਰ ਹੈ। ਲਾਹਿੜੀ ਦਾ ਕੁੱਲ ਸਕੋਰ 11 ਅੰਡਰ ਹੈ ਅਤੇ ਉਹ ਸੰਯੁਕਤ ਤੌਰ 'ਤੇ ਤੀਜੇ ਸਥਾਨ 'ਤੇ ਚਲ ਰਹੇ ਹਨ। ਮੈਟ ਕੁਚਰ ਨੇ 36 ਹੋਲ ਦੇ ਬਾਅਦ ਦੋ ਸ਼ਾਟ ਦੀ ਬੜ੍ਹਤ ਬਣਾ ਲਈ ਹੈ ਜਿਨ੍ਹਾਂ ਨੇ ਲਗਾਤਾਰ 64 ਦਾ ਕਾਰਡ ਖੇਡਿਆ। ਲਾਹਿੜੀ ਹੋਰਨਾਂ ਛੇ ਖਿਡਾਰੀਆਂ ਦੇ ਨਾਲ ਸੰਯੁਕਤ ਤੌਰ 'ਤੇ ਤੀਜੇ ਸਥਾਨ 'ਤੇ ਹਨ।
#MeToo : ਜੌਹਰੀ ਖਿਲਾਫ ਜਾਂਚ ਪੈਨਲ ਦੀ ਮਦਦ ਨੂੰ ਤਿਆਰ ਖਜ਼ਾਨਚੀ ਚੌਧਰੀ
NEXT STORY