ਸਪੋਰਟਸ ਡੈਸਕ- ਭਾਰਤੀ ਕਪਤਾਨ ਸੂਰਯਕੁਮਾਰ ਯਾਦਵ ਨੇ ਮੰਗਲਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਵਿਰੁੱਧ ਆਗਾਮੀ ਲੜੀ ਵਿਚ ਈਸ਼ਾਨ ਕਿਸ਼ਨ ਨੂੰ ਸ਼੍ਰੇਯਸ ਅਈਅਰ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜਿਆ ਜਾਵੇਗਾ ਕਿਉਂਕਿ ਉਹ ਭਾਰਤ ਦੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਹੈ ਤੇ ਜ਼ਖ਼ਮੀ ਤਿਲਕ ਵਰਮਾ ਦੀ ਤਰ੍ਹਾਂ ਹੀ ਖੱਬੂ ਬੱਲੇਬਾਜ਼ ਹੈ। ਤਿਲਕ ਦੇ ਪੇਟ ਦਾ ਆਪ੍ਰੇਸ਼ਨ ਹੋਇਆ ਹੈ ਤੇ ਉਹ ਪਹਿਲੇ ਤਿੰਨ ਮੈਚਾਂ ਵਿਚੋਂ ਬਾਹਰ ਹੈ। ਇਸ ਨਾਲ ਸ਼੍ਰੇਯਸ ਨੂੰ ਪਹਿਲੇ ਤਿੰਨ ਮੈਚਾਂ ਲਈ ਵਾਪਸੀ ਦਾ ਮੌਕਾ ਮਿਲਿਆ ਹੈ।
ਸੂਰਯਕੁਮਾਰ ਨੇ ਕਿਹਾ, ‘‘ਈਸ਼ਾਨ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ ਕਿਉਂਕਿ ਉਹ ਸਾਡੀ ਟੀ-20 ਵਿਸ਼ਵ ਕੱਪ ਟੀਮ ਦਾ ਹਿੱਸਾ ਹੈ ਤੇ ਉਸ ਨੂੰ ਟੀਮ ਵਿਚ ਪਹਿਲਾਂ ਚੁਣਿਆ ਗਿਆ ਤਾਂ ਉਸ ਨੂੰ ਮੌਕਾ ਦੇਣਾ ਸਾਡੀ ਜ਼ਿੰਮੇਵਾਰੀ ਹੈ।’’
ਉਸ ਨੇ ਕਿਹਾ, ‘‘ਪਿਛਲੇ ਡੇਢ ਸਾਲ ਤੋਂ ਉਹ ਭਾਰਤ ਲਈ ਖੇਡਿਆਨਹੀਂ ਹੈ ਪਰ ਘਰੇਲੂ ਕ੍ਰਿਕਟ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ।’’
ਉਸ ਨੇ ਕਿਹਾ, ‘‘ਈਸ਼ਾਨ ਨੂੰ ਟੀ-20 ਵਿਸ਼ਵ ਕੱਪ ਲਈ ਚੁਣਿਆ ਗਿਆ ਹੈ ਤਾਂ ਉਸ ਨੂੰ ਸ਼੍ਰੇਯਸ ਤੋਂ ਉੱਪਰ ਭੇਜਿਆ ਜਾਣਾ ਚਾਹੀਦਾ । ਜੇਕਰ ਚੌਥੇ ਜਾਂ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਦੀ ਗੱਲ ਹੁੰਦੀ ਤਾਂ ਵੱਖਰਾ ਸਵਾਲ ਹੁੰਦਾ। ਤਿਲਕ ਵੀ ਨਹੀਂ ਹੈ ਤਾਂ ਈਸ਼ਾਨ ਸਾਡੇ ਕੋਲ ਸਰਵੋਤਮ ਬਦਲ ਹੈ।’’
ਟੀ-20 ਵਿਸ਼ਵ ਕੱਪ 7 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਜਿਹੜਾ ਭਾਰਤ ਤੇ ਸ਼੍ਰੀਲੰਕਾ ਵਿਚ ਖੇਡਿਆ ਜਾਵੇਗਾ। ਇਹ ਪੁੱਛਣ ’ਤੇ ਕਿ ਕੀ ਉਹ ਖੁਦ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰ ਸਕਦਾ ਹੈ ਤਾਂ ਕਪਤਾਨ ਨੇ ਕਿਹਾ, ‘‘ਮੈਂ ਭਾਰਤ ਲਈ ਦੋਵੇਂ ਕ੍ਰਮ ’ਤੇ ਬੱਲੇਬਾਜ਼ੀ ਕੀਤੀ ਹੈ। ਚੌਥੇ ਨੰਬਰ ’ਤੇ ਮੇਰੇ ਅੰਕੜੇ ਬਿਹਤਰ ਹਨ ਤੇ ਤੀਜੇ ਨੰਬਰ ’ਤੇ ਵੀ ਪਰ ਮੈਨੂੰ ਲਚੀਲਾ ਰੁਖ਼ ਅਪਣਾਉਣਾ ਪਵੇਗਾ।’’
IND vs NZ: ਪਹਿਲਾ T20 ਮੈਚ ਅੱਜ, ਜਾਣੋ ਹੈੱਡ ਟੂ ਹੈੱਡ, ਮੌਸਮ-ਪਿਚ ਰਿਪੋਰਟ ਤੇ ਸੰਭਾਵਿਤ 11 ਬਾਰੇ
NEXT STORY