ਰਿਜਸਵੇਕ, ਨੀਦਰਲੈਂਡ— ਨੀਦਰਲੈਂਡ ਦੇ ਚੋਟੀ ਦੇ ਖਿਡਾਰੀ ਤੇ ਵਿਸ਼ਵ ਦੇ ਨੰਬਰ 5 ਅਨੀਸ਼ ਗਿਰੀ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਤੇ ਉਨ੍ਹਾਂ ਨੇ ਇਸੇ ਕ੍ਰਮ ’ਚ ਇਕ ਹੋਰ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ। ਡਾਡਜੀ ਇੰਟਰਨੈਸ਼ਨਲ ਆਨਲਾਈਨ ਸ਼ਤਰੰਜ ਦੇ ਫ਼ਾਈਨਲ ਮੁਕਾਬਲੇ ’ਚ ਉਨ੍ਹਾਂ ਨੇ ਚੋਟੀ ਦੇ ਜਾਰਜੀਆਈ ਖਿਡਾਰੀ ਜੋਬਾਵਾ ਬਾਦੁਰ ਨੂੰ 7-3 ਨਾਲ ਹਰਾਇਆ।
ਇਸ ਤੋਂ ਪਹਿਲਾਂ ਅਨੀਸ਼ ਨੇ ਰੂਸ ਦੇ ਡੇਨੀਅਲ ਡੁਬੋਵ ਨੂੰ ਇਕ ਰੋਮਾਂਚਕ ਮੁਕਾਬਲੇ ’ਚ 7-5 ਨਾਲ ਹਰਾਉਂਦੇ ਹੋਏ ਫ਼ਾਈਨਲ ’ਚ ਜਗ੍ਹਾ ਬਣਾਈ। ਭਾਰਤ ਦੇ ਵਿਦਿਤ ਗੁਜਰਾਤੀ ਨੂੰ ਸੈਮੀ ਫ਼ਾਈਨਲ ’ਚ ਜੋਬਾਬਾ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜੋਬਾਵਾ ਖ਼ਿਲਾਫ਼ 12 ਮੈਚ ਦੇ ਮੁਕਾਬਲੇ ’ਚ 9 ਮੁਕਾਬਲਿਆਂ ਤਕ 4-5, 4-5 ਦੇ ਸਕੋਰ ਬਰਾਬਰ ਸੀ ਪਰ ਇਸ ਤੋਂ ਬਾਅਦ ਲਗਾਤਾਰ ਦੋ ਮਕਾਬਲੇ ਹਾਰ ਕੇ ਵਿਦਿਤ 6-5, 4-5 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਫ਼ਾਈਨਲ ਮੁਕਾਬਲੇ ’ਚ ਅਨੀਸ਼ ਗਿਰੀ ਨੇ ਚਾਰ ਰਾਊਂਡ ਦੇ 2-2 ਦੇ ਸਕੋਰ ਦੇ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅਗਲੇ 6 ਮੁਕਾਬਲਿਆਂ ’ਚ 4 ਜਿੱਤ ਤੇ 2 ਡਰਾਅ ਨਾਲ ਫ਼ਾਈਨਲ ਮੁਕਾਬਲਾ ਇਕਤਰਫ਼ਾ ਬਣਾ ਦਿੱਤਾ।
ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ
NEXT STORY