ਸਪੋਰਟਸ ਡੈਸਕ : ਇੰਜਰੀ ਟਾਈਮ ਵਿਚ ਲਿਓਨੇਲ ਮੇਸੀ ਨੇ ਪੈਨਲਟੀ ਨੂੰ ਗੋਲ ਵਿਚ ਬਦਲਿਆ ਜਿਸ ਨਾਲ ਅਰਜਨਟੀਨਾ ਨੇ ਸੋਮਵਾਰ ਨੂੰ ਇਜ਼ਰਾਈਲ ਦੇ ਸ਼ਹਿਰ ਵਿਚ ਖੇਡੇ ਗਏ ਦੋਸਤਾਨਾ ਮੁਕਾਬਲੇ ਵਿਚ ਉਰੂਗਵੇ ਨੂੰ ਬਰਾਬਰੀ 'ਤੇ ਰੋਕ ਦਿੱਤਾ। ਮੇਸੀ ਦੇ ਸਾਹਮਣੇ ਬਾਰਸੀਲੋਨਾ ਦੇ ਉਸ ਦੇ ਸਾਥੀ ਖਿਡਾਰੀ ਲੁਈਸ ਸੁਆਰੇਜ ਦੀ ਚੁਣੌਤੀ ਸੀ ਅਤੇ ਹੁਣ ਅਜਿਹਾ ਲੱਗ ਰਿਹਾ ਸੀ ਕਿ ਉਰੂਗਵੇ ਦਾ ਖਿਡਾਰੀ ਅਰਜਨਟੀਨਾ ਦੇ ਦਿੱਗਜ 'ਤੇ ਭਾਰੀ ਪਵੇਗਾ। ਤਦ ਹੀ ਕਿਸਮਤ ਨੇ ਮੇਸੀ ਦਾ ਸਾਥ ਦਿੱਤਾ। ਇੰਜਰੀ ਟਾਈਮ (90+2 ਮਿੰਟ) ਵਿਚ ਬਾਕਸ ਵਿਚ ਗੇਂਦ ਉਰੂਗਵੇ ਦੇ ਡਿਫੈਂਡਰ ਦੇ ਹੱਥਾਂ ਨਾਲ ਟਕਰਾ ਗਈ ਜਿਸ ਤੋਂ ਬਾਅਦ ਮਿਲੀ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਮੇਸੀ ਨੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਉਰੂਗਵੇ ਨੇ ਇਸ ਤੋਂ ਪਹਿਲਾਂ ਐਡਿਸਨ ਕਵਾਨੀ ਦੇ ਗੋਲ ਨਾਲ ਮੈਚ ਦੇ 34ਵੇਂ ਮਿੰਟ ਵਿਚਹੀ ਬੜ੍ਹਤ ਬਣਾ ਲਈ ਸੀ। ਸਰਗਿਓ ਐਗੁਏਰੋ ਨੇ ਹਾਲਾਂਕਿ ਮੈਚ ਦੇ 63ਵੇਂ ਮਿੰਟ ਵਿਚ ਗੋਲ ਕਰ ਸਕੋਰ 1-1 ਬਰਾਬਰ ਕੀਤਾ ਸੀ। ਅਰਜਨਟੀਨਾ ਦੀ ਖੁਸ਼ੀ ਜ਼ਿਆਦਾ ਦੇਰ ਤਕ ਉਦੋਂ ਬਰਕਰਾਰ ਨਹੀਂ ਰਹੀ ਅਤੇ 5 ਮਿੰਟ ਬਾਅਦ ਹੀ ਸੁਆਰੇਜ ਨੇ ਬਾਕਸ ਦੇ ਬਾਹਰੋਂ ਫ੍ਰੀ-ਕਿਕ ਨੂੰ ਗੋਲ ਵਿਚ ਬਦਲ ਕੇ ਇਕ ਵਾਰ ਫਿਰ ਉਰੂਗਵੇ ਨੂੰ ਬੜ੍ਹਤ ਦਿਵਾ ਦਿੱਤੀ।
ਵਿੰਡੀਜ਼ ਖਿਲਾਫ ਟੀਮ ਦਾ ਐਲਾਨ ਜਲਦ, ਰੋਹਿਤ ਦੀ ਜਗ੍ਹਾ ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ
NEXT STORY