ਸਪੋਰਟਸ ਡੈਸਕ : ਭਾਰਤ ਅਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨਸ ਸਟੇਡੀਅਮ 'ਚ ਪਹਿਲੀ ਵਾਰ ਡੇ-ਨਾਈਟ ਟੈਸਟ ਮੈਚ ਖੇਡਿਆ ਜਾਣਾ ਹੈ। ਜਿਸਦੀ ਤਿਆਰੀਆਂ ਦੋਵਾਂ ਟੀਮਾਂ ਰੱਜ ਕੇ ਕਰ ਰਹੀਆਂ ਹਨ। ਬੰਗਲਾਦੇਸ਼ ਨਾਲ ਟੈਸਟ ਸੀਰੀਜ਼ ਖਤਮ ਹੋਣ ਤੋਂ ਬਾਅਦ ਵਿੰਡੀਜ਼ ਦੀ ਟੀਮ ਭਾਰਤ ਆਵੇਗੀ। ਉੱਥੇ ਭਾਰਤ ਨੂੰ ਵਿੰਡੀਜ਼ ਦੇ ਨਾਲ 3 ਟੀ20 ਅਤੇ 3 ਵਨ-ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਅਜਿਹੇ 'ਚ ਵਨ-ਡੇ ਅਤੇ ਟੀ-20 'ਚ ਟੀਮ ਇੰਡੀਆ ਦੇ ਉਪ-ਕਪਤਾਨ ਰੋਹਿਤ ਨੂੰ ਵਿੰਡੀਜ਼ ਖਿਲਾਫ ਹੋਣ ਵਾਲੀ ਸੀਰੀਜ਼ ਨਾਲ ਆਰਾਮ ਮਿਲਣ ਦੀ ਪੂਰੀ ਸੰਭਾਵਨਾ ਵਿਖਾਈ ਪੈ ਰਹੀ ਹੈ। ਉਨ੍ਹਾਂ ਦੀ ਜਗ੍ਹਾ ਮਯੰਕ ਅਗਰਵਾਲ ਨੂੰ ਮੌਕਾ ਮਿਲ ਸਕਦਾ ਹੈ।-ll.jpg)
ਵਿੰਡੀਜ਼ ਦੌਰੇ ਲਈ ਵਨ-ਡੇ 'ਚ ਹਿੱਟਮੈਨ ਦੀ ਜਗ੍ਹਾ ਅਗਰਵਾਲ ਨੂੰ ਮਿਲ ਸਕਦੈ ਮੌਕਾ
ਵੈਸਟਇੰਡੀਜ਼ ਖਿਲਾਫ 15 ਦਸੰਬਰ ਤੋਂ ਹੋਣ ਵਾਲੀ ਵਨ-ਡੇ ਸੀਰੀਜ਼ 'ਚ ਰੋਹਿਤ ਸ਼ਰਮਾ ਨੇ ਖੇਡਣ ਦੀ ਇੱਛਾ ਜਤਾਈ ਸੀ, ਪਰ ਟੀਮ ਮੈਨੇਜਮੈਂਟ ਨੇ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ। ਅਜਿਹੇ 'ਚ ਹੁਣ ਉਨ੍ਹਾਂ ਦੀ ਜਗ੍ਹਾ ਟੀਮ 'ਚ ਕਿਸ ਨੂੰ ਮੌਕਾ ਮਿਲੇਗਾ। ਵੈਸਟਇੰਡੀਜ਼ ਖਿਲਾਫ ਸੀਮਿਤ ਓਵਰਾਂ ਦੇ ਮੈਚਾਂ 'ਚ ਅਗਰਵਾਲ ਇਕ ਆਪਸ਼ਨ ਹੋ ਸਕਦੀ ਹੈ ਜਿਨ੍ਹਾਂ ਨੇ ਲਿਸਟ-ਏ 'ਚ ਹੁਣ ਤਕ 50 ਤੋਂ ਜ਼ਿਆਦਾ ਦੀ ਔਸਤ ਅਤੇ 100 ਤੋਂ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌਡਞਾਂ ਬਣਾਈਆਂ ਹਨ ਅਤੇ 13 ਸੈਂਕੜੇ ਲਾਏ ਹਨ। ਹਾਲਾਂਕਿ ਸ਼ਿਖਰ ਧਵਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਖ਼ਰਾਬ ਫ਼ਾਰਮ ਅਤੇ ਕੇ. ਐੱਲ. ਰਾਹੁਲ ਤੋਂ ਇਲਾਵਾ ਇਕ ਹੋਰ ਆਪਸ਼ਨ ਤਿਆਰ ਰੱਖਣ ਦੀ ਜ਼ਰੂਰਤ ਤੋਂ ਵੀ ਅਗਰਵਾਲ ਦੇ ਪੱਖ 'ਚ ਮਾਮਲਾ ਬਣ ਸਕਦਾ ਹੈ।
ਭਾਰਤ ਬਨਾਮ ਵੈਸਟਇੰਡੀਜ਼ ਸੀਰੀਜ਼ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ
ਤਿੰਨ ਟੀ-20 ਮੈਚ
6 ਦਸੰਬਰ 2019 - ਪਹਿਲਾ T20I, ਮੁੰਬਈ
8 ਦਸੰਬਰ 2019 - ਦੂਜਾ T20I , ਤਿਰੂਵਨੰਤਪੁਰਮ
11 ਦਸੰਬਰ 2019 - ਤੀਜਾ T20I , ਹੈਦਰਾਬਾਦ
ਤਿੰਨ ਵਨ-ਡੇ ਮੈਚ
15 ਦਸੰਬਰ 2019 - ਪਹਿਲਾ ODI, ਚੇਂਨਈ
18 ਦਸੰਬਰ 2019 - ਦੂਜਾ ODI, ਵਿਸ਼ਾਖਾਪਟਨਮ
22 ਦਸੰਬਰ 2019 - ਤੀਜਾ ODI, ਕਟਕ
ਬੰਗਲਾਦੇਸ਼ ਦੇ ਤਮੀਮ ਇਕਬਾਲ ਦੂਜੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ
NEXT STORY