ਨਵੀਂ ਦਿੱਲੀ— ਨੌਜਵਾਨ ਗੋਲਫਰ ਅਰਜੁਨ ਭਾਟੀ ਨੇ ਕੋਵਿਡ-19 ਮਹਾਮਾਰੀ ਦੇ ਵਿਰੁੱਧ ਭਾਰਤ ਦੀ ਲੜਾਈ 'ਚ ਯੋਗਦਾਨ ਦੇਣਾ ਜਾਰੀ ਰੱਖਿਆ ਹੈ ਤੇ ਹੁਣ ਉਨ੍ਹਾਂ ਨੇ ਆਪਣੇ ਫਟੇ ਹੋਏ ਬੂਟ ਵੇਚ ਕੇ ਤਿੰਨ ਲੱਖ 30 ਹਜ਼ਾਰ ਰੁਪਏ ਦਿੱਤੇ। ਇਹ ਬੂਟ ਪਾ ਕੇ ਅਰਜੁਨ ਨੇ 2018 'ਚ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਜਿੱਤੀ ਸੀ। ਗ੍ਰੇਟਰ ਨੋਇਡਾ ਦੇ ਰਹਿਣ ਵਾਲੇ 15 ਸਾਲ ਦੇ ਗੋਲਫਰ ਅਰਜੁਨ ਨੇ ਇਸ ਤੋਂ ਪਹਿਲਾਂ ਆਪਣੀ 102 ਟਰਾਫੀ ਵੇਚ ਕੇ ਚਾਰ ਲੱਖ 30 ਹਜ਼ਾਰ ਰੁਪਏ ਦਿੱਤੇ ਸਨ ਤੇ ਇਹ ਰਾਸ਼ੀ ਪ੍ਰਧਾਨ ਮੰਤਰੀ-ਕੇਅਰਸ ਫੰਡ ਨੂੰ ਦਾਨ ਕੀਤੀ ਸੀ।
ਅਰਜੁਨ ਨੇ ਹਿੰਦੀ 'ਚ ਟਵੀਟ ਕੀਤਾ ਮੈਂ ਜਿਨਾ ਫਟੇ ਹੋਏ ਬੂਟਾਂ ਦੇ ਨਾਲ ਅਮਰੀਕਾ 'ਚ ਜੂਨੀਅਰ ਗੋਲਫ ਵਿਸ਼ਵ ਚੈਂਪੀਅਨਸ਼ਿਪ 2018 'ਚ ਜਿੱਤੀ ਸੀ ਉਹ ਬੂਟ ਅੰਕਲ ਵਨੀਸ਼ ਪ੍ਰਧਾਨ ਨੇ ਤਿੰਨ ਲੱਖ 30 ਹਜ਼ਾਰ ਰੁਪਏ 'ਚ ਲੈ ਲਏ। ਉਨ੍ਹਾਂ ਨੇ ਲਿਖਿਆ ਅਸੀਂ ਰਹੀਏ ਜਾਂ ਨਾ ਰਹੀਏ, ਦੇਸ਼ ਰਹਿਣਾ ਚਾਹੀਦਾ, ਕੋਰੋਨਾ ਤੋਂ ਸਾਰਿਆਂ ਨੂੰ ਬਚਾਉਣਾ ਹੈ।
ਪੰਡਯਾ ਨੇ ਸ਼ੇਅਰ ਕੀਤੀ 9 ਸਾਲ ਪੁਰਾਣੀ ਫੋਟੋ, ਅਈਅਰ ਨੇ ਕੀਤਾ ਇਹ ਕੁਮੈਂਟ
NEXT STORY