ਨਵੀਂ ਦਿੱਲੀ— ਬੀ. ਸੀ. ਸੀ. ਆਈ. ਨੇ ਸ਼ਨੀਵਾਰ ਨੂੰ ਅਰੁਣ ਜੇਤਲੀ ਦੇ ਦਿਹਾਂਤ 'ਤੇ ਸੋਗ ਪ੍ਰਗਟਾਉਂਦੇ ਹੋਏ ਉਨ੍ਹਾਂ ਨੂੰ 'ਅਸਧਾਰਨ ਰਾਜਨੇਤਾ' ਅਤੇ 'ਸਮਰਥ' ਅਤੇ ਸਨਮਾਨਤ ਕ੍ਰਿਕਟ ਪ੍ਰਸ਼ਾਸਕ ਕਰਾਰ ਦਿੱਤਾ। ਬੀ. ਸੀ. ਸੀ. ਆਈ. ਨੇ ਪ੍ਰੈੱਸ ਕਾਨਫਰੰਸ 'ਚ ਕਿਹਾ, ''ਜੇਤਲੀ ਅਸਧਾਰਨ ਰਾਜਨੇਤਾ ਸਨ ਅਤੇ ਜਨੂੰਨੀ ਕ੍ਰਿਕਟ ਪ੍ਰਸ਼ੰਸਕ ਸਨ। ਉਨ੍ਹਾਂ ਨੂੰ ਹਮੇਸ਼ਾ ਕ੍ਰਿਕਟ ਦੇ ਸਮਰਥ ਅਤੇ ਸਨਮਾਨਤ ਪ੍ਰਸ਼ਾਸਕਾਂ 'ਚੋਂ ਇਕ ਦੇ ਰੂਪ 'ਚ ਯਾਦ ਰਖਿਆ ਜਾਵੇਗਾ।''
ਬੀ. ਸੀ. ਸੀ. ਆਈ. ਨੇ ਡੀ. ਡੀ. ਸੀ. ਏ. ਦੇ ਸਾਬਕਾ ਪ੍ਰਧਾਨ ਦੀ ਸੂਬਾ ਕ੍ਰਿਕਟ ਪ੍ਰਸ਼ਾਸਨ 'ਚ ਬਦਲਾਅ ਲਿਆਉਣ ਲਈ ਪ੍ਰਸ਼ੰਸਾ ਕੀਤੀ। ਬੀ. ਸੀ. ਸੀ. ਆਈ. ਨੇ ਕਿਹਾ, ''ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ ਦੇ ਪ੍ਰਧਾਨ ਦੇ ਤੌਰ 'ਤੇ ਲੰਬੇ ਸਮੇਂ ਦੇ ਦੌਰਾਨ ਉਨ੍ਹਾਂ ਨੇ ਕ੍ਰਿਕਟ ਢਾਂਚੇ 'ਚ ਕਾਫੀ ਬਦਲਾਅ ਕੀਤਾ। ਉਹ ਕ੍ਰਿਕਟਰਾਂ ਦੇ ਹਮੇਸ਼ਾ ਕਰੀਬੀ ਦੋਸਤ ਰਹੇ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ, ਉਨ੍ਹਾਂ ਨੇ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਅਤੇ ਉਨ੍ਹਾਂ ਦਾ ਸਮਰਥਨ ਕੀਤਾ। ਬੀ. ਸੀ. ਸੀ. ਆਈ. ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਦਾ ਹੈ।''
ਕਪਤਾਨ ਕੋਹਲੀ ਦੇ ਭਰੋਸੇ 'ਤੇ ਖਰਾ ਉਤਰ ਕੇ ਖੁਸ਼ ਹਨ ਜਡੇਜਾ, ਕਹੀ ਇਹ ਗੱਲ
NEXT STORY