ਨਵੀਂ ਦਿੱਲੀ (ਬਿਊਰੋ)— ਭਾਰਤੀ ਟੀਮ ਨੂੰ ਸ਼੍ਰੀਲੰਕਾ ਖਿਲਾਫ ਆਪਣੀ ਕਪਤਾਨੀ ਵਿਚ ਵਨਡੇ ਅਤੇ ਟੀ20 ਸੀਰੀਜ਼ ਜਿੱਤਾਉਣ ਵਾਲੇ ਰੋਹਿਤ ਸ਼ਰਮਾ ਤਾਬੜ-ਤੋੜ ਬੱਲੇਬਾਜ਼ੀ ਦੇ ਚਲਦੇ ਫਿਰ ਤੋਂ ਚਰਚਾਂ ਵਿਚ ਆ ਚੁੱਕੇ ਹਨ। ਵਨਡੇ ਮੈਚਾਂ ਵਿਚ ਤਿੰਨ ਵਾਰ ਡਬਲ ਸੈਂਕੜਾ ਲਗਾਉਣ ਵਾਲੇ ਰੋਹਿਤ ਦੇ ਰਿਕਾਰਡ ਨੂੰ ਵੇਖਿਆ ਜਾਵੇ ਤਾਂ ਉਹ ਸਾਲ 2017 ਵਿਚ ਵਿਰਾਟ ਕੋਹਲੀ ਦੇ ਨੇੜੇ-ਤੇੜੇ ਹੀ ਨਜ਼ਰ ਆਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆਭਰ ਦੇ ਦਿੱਗਜ ਗੇਂਦਬਾਜ਼ਾਂ ਦੇ ਮਨ ਵਿਚ ਦਹਿਸ਼ਤ ਫੈਲਾ ਚੁੱਕੇ ਰੋਹਿਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗੇਂਦਬਾਜ਼ ਕੀਤੀ ਸੀ।
ਉਂਗਲੀ 'ਤੇ ਲੱਗ ਗਈ ਸੀ ਸੱਟ
ਦਰਅਸਲ ਜਦੋਂ ਰੋਹਿਤ ਜੂਨੀਅਰ ਕ੍ਰਿਕਟ ਖੇਡਿਆ ਕਰਦੇ ਸਨ ਤਾਂ ਉਨ੍ਹਾਂ ਦੀ ਪਛਾਣ ਗੇਂਦਬਾਜ਼ ਦੇ ਰੂਪ ਵਿਚ ਸੀ। ਰੋਹਿਤ ਉਸ ਸਮੇਂ ਬੱਲੇਬਾਜ਼ੀ ਵੀ ਠੀਕ-ਠਾਕ ਕਰਦੇ ਸਨ। 2005 ਵਿਚ ਸ਼੍ਰੀਲੰਕਾ ਖਿਲਾਫ ਮੈਚ ਦੌਰਾਨ ਰੋਹਿਤ ਦੇ ਸੱਜੇ ਹੱਥ ਦੀ ਉਂਗਲੀ ਫਰੈਕਚਰ ਹੋ ਗਈ। ਇਸਦੇ ਚਲਦੇ ਰੋਹਿਤ ਗੇਂਦ ਨੂੰ ਠੀਕ ਨਾਲ ਗ੍ਰਿਪ ਨਹੀਂ ਕਰ ਪਾ ਰਹੇ ਸਨ। ਰੋਹਿਤ ਸ਼ਰਮਾ ਦਾ ਇੱਥੋਂ ਬਤੌਰ ਗੇਂਦਬਾਜ਼ ਕਰੀਅਰ ਖ਼ਤਮ ਹੋ ਚੁੱਕਿਆ ਸੀ। ਅਜਿਹੇ ਵਿਚ ਉਨ੍ਹਾਂ ਨੇ ਆਪਣੀ ਬੱਲੇਬਾਜੀ ਉੱਤੇ ਧਿਆਨ ਦੇਣਾ ਸ਼ੁਰੂ ਕੀਤਾ।
35 ਗੇਂਦਾਂ 'ਚ ਸੈਂਕੜਾ
ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ ਵਿਚ ਭਾਰਤੀ ਟੀਮ ਦੀ ਕਮਾਨ ਸੰਭਾਲਣ ਵਾਲੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੇ ਮਾਮਲੇ ਵਿਚ ਦੱਖਣ ਅਫਰੀਕਾ ਦੇ ਡੇਵਿਡ ਮਿਲਰ ਦਾ ਮੁਕਾਬਲਾ ਕਰ ਲਿਆ ਹੈ। ਇਸ ਨਾਲ ਰੋਹਿਤ ਭਾਰਤ ਵੱਲੋਂ ਟੀ-20 ਵਿਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। ਰੋਹਿਤ ਨੇ ਸ਼ੁੱਕਰਵਾਰ ਨੂੰ ਹੋਲਕਰ ਸਟੇਡੀਅਮ ਵਿਚ ਸ਼੍ਰੀਲੰਕਾ ਖਿਲਾਫ ਖੇਡੇ ਜਾ ਰਹੇ ਮੈਚ ਵਿਚ 43 ਗੇਂਦਾਂ ਵਿਚ 118 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ ਆਪਣਾ ਸੈਂਕੜਾ 35 ਗੇਂਦਾਂ ਵਿਚ ਪੂਰਾ ਕੀਤਾ।ਇਸ ਦੇ ਨਾਲ ਉਹ ਟੀ-20 ਵਿਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦੇ ਮਾਮਲੇ ਵਿਚ ਮਿਲਰ ਨਾਲ ਸੰਯੁਕਤ ਰੂਪ ਨਾਲ ਪਹਿਲੇ ਸਥਾਨ ਉੱਤੇ ਆ ਗਏ ਹਨ। ਦੱਖਣ ਅਫਰੀਕਾ ਦੇ ਡੇਵਿਡ ਮਿਲਰ ਨੇ ਇਸ ਸਾਲ 29 ਅਕਤੂਬਰ ਨੂੰ ਬੰਗਲਾਦੇਸ਼ ਖਿਲਾਫ 35 ਗੇਂਦਾਂ ਵਿਚ ਸੈਂਕੜਾ ਲਗਾਇਆ ਸੀ। ਮਿਲਰ ਨੇ ਇਸ ਮੈਚ ਵਿਚ 35 ਗੇਂਦਾਂ ਵਿਚ ਸੈਂਕੜਾ ਜੜ ਕੇ ਆਪਣੀ ਹੀ ਟੀਮ ਦੇ ਰਿਚਰਡ ਲੇਵੀ ਦੇ ਟੀ-20 ਵਿਚ ਸਭ ਤੋਂ ਤੇਜ਼ ਸੈਂਕੜੇ ਦੇ ਰਿਕਾਰਡ ਨੂੰ ਤੋੜਿਆ ਸੀ।
ਖੂਬਸੂਰਤ ਸੁਨੇਹੇ ਨਾਲ ਗੁਰਦਾਸ ਮਾਨ ਨੇ ਵਿਰਾਟ-ਅਨੁਸ਼ਕਾ ਨੂੰ ਦਿੱਤੀਆਂ ਦੁਆਵਾਂ
NEXT STORY