ਸਪੋਰਟਸ ਡੈਸਕ : ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਨਿਰਦੇਸ਼ਕ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਜਦੋਂ ਉਹ ਭਾਰਤ ਦੀ ਅੰਡਰ-19 ਅਤੇ 'ਏ' ਪੱਧਰ ਦੀਆਂ ਟੀਮਾਂ ਦਾ ਕੋਚ ਸੀ ਤਾਂ ਉਨ੍ਹਾਂ ਨੇ ਇਹ ਯਕੀਨੀ ਕੀਤਾ ਸੀ ਕਿ ਦੌਰੇ ’ਤੇ ਗਏ ਹਰ ਖਿਡਾਰੀ ਨੂੰ ਮੈਚ ਖੇਡਣ ਦਾ ਮੌਕਾ ਮਿਲੇ, ਜਦਕਿ ਉਨ੍ਹਾਂ ਦੇ ਜ਼ਮਾਨੇ ’ਚ ਅਜਿਹਾ ਨਹੀਂ ਹੁੰਦਾ ਸੀ। ਭਾਰਤ ਦੀਆਂ ਨੌਜਵਾਨ ਪ੍ਰਤਿਭਾਵਾਂ ਨੂੰ ਤਰਾਸ਼ਣ ਦਾ ਸਿਹਰਾ ਰਾਹੁਲ ਦ੍ਰਾਵਿੜ ਨੂੰ ਜਾਂਦਾ ਹੈ। ਉਹ ਹੁਣ ਅਗਲੇ ਮਹੀਨੇ ਸ਼੍ਰੀਲੰਕਾ ਦਾ ਦੌਰਾ ਕਰਨ ਵਾਲੀ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਕੋਚ ਹੋਣਗੇ। ਇਸ ਟੀਮ ਦੀ ਅਗਵਾਈ ਸ਼ਿਖਰ ਧਵਨ ਕਰਨਗੇ।
ਦ੍ਰਾਵਿੜ ਹੁਣ ਇੰਡੀਆ ‘ਏ’ ਅਤੇ ਅੰਡਰ-19 ਟੀਮਾਂ ਦੇ ਨਾਲ ਨਹੀਂ ਜਾਂਦੇ ਪਰ ਉਨ੍ਹਾਂ ਨੇ ਹੀ ਇਸ ਦੀ ਸ਼ੁਰੂਆਤ ਕੀਤੀ ਤਾਂ ਕਿ ਦੌਰੇ ’ਤੇ ਜਾਣ ਵਾਲੇ ਹਰ ਖਿਡਾਰੀ ਨੂੰ ਮੈਚ ਖੇਡਣ ਦਾ ਮੌਕਾ ਮਿਲ ਸਕੇ। ਈਐੱਸਪੀਐੱਨਕ੍ਰਿਕਇਨਫੋ ਦੇ ਅਨੁਸਾਰ, “ਮੈਂ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੰਦਾ ਸੀ ਕਿ ਜੇ ਤੁਸੀਂ ਮੇਰੇ ਨਾਲ ‘ਏ’ ਟੀਮ ਦੇ ਦੌਰੇ ’ਤੇ ਆਉਂਦੇ ਹੋ, ਤਾਂ ਤੁਸੀਂ ਮੈਚ ਖੇਡੇ ਬਗੈਰ ਇਥੋਂ ਨਹੀਂ ਜਾਓਗੇ। ਜਦੋਂ ਮੈਂ ਜੂਨੀਅਰ ਪੱਧਰ ’ਤੇ ਖੇਡਦਾ ਸੀ, ਮੇਰੇ ਆਪਣੇ ਤਜਰਬੇ ਸਨ। ‘ਏ’ ਟੀਮ ਦੇ ਦੌਰੇ ’ਤੇ ਜਾਣਾ ਅਤੇ ਮੈਚ ਖੇਡਣ ਦਾ ਮੌਕਾ ਨਾ ਮਿਲਣਾ ਬਹੁਤ ਬੁਰਾ ਹੁੰਦਾ ਸੀ। ਉਨ੍ਹਾਂ ਕਿਹਾ, ‘‘ਤੁਸੀਂ ਚੰਗਾ ਕਰਦੇ ਹੋ।
ਤੁਸੀਂ 700-800 ਦੌੜਾਂ ਬਣਾਈਆਂ। ਤੁਸੀਂ ਟੀਮ ਦੇ ਨਾਲ ਜਾਂਦੇ ਹੋ ਅਤੇ ਤੁਹਾਨੂੰ ਉਥੇ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਨਹੀਂ ਮਿਲਦਾ। ਇਸ ਤੋਂ ਬਾਅਦ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਤੁਹਾਨੂੰ ਅਗਲੇ ਸੀਜ਼ਨ ਵਿਚ ਦੁਬਾਰਾ 800 ਦੌੜਾਂ ਬਣਾਉਣੀਆਂ ਪੈਣਗੀਆਂ। ਇਸ ਲਈ ਤੁਹਾਨੂੰ ਸ਼ੁਰੂਆਤ ’ਚ ਖਿਡਾਰੀਆਂ ਨੂੰ ਦੱਸਣਾ ਪਵੇਗਾ ਕਿ ਇਹ ਸਰਬੋਤਮ 15 ਖਿਡਾਰੀ ਹਨ ਅਤੇ ਅਸੀਂ ਉਨ੍ਹਾਂ ਨਾਲ ਖੇਡਾਂਗੇ, ਭਾਵੇਂ ਹੀ ਇਹ ਸਰਬੋਤਮ ਇਲੈਵਨ ਨਾ ਹੋਵੇ। ਅੰਡਰ-19 ਦੇ ਪੱਧਰ ’ਤੇ ਅਸੀਂ ਮੈਚਾਂ ਵਿਚਾਲੇ ਪੰਜ-ਛੇ ਤਬਦੀਲੀਆਂ ਕਰ ਸਕਦੇ ਹਾਂ।
ਦ੍ਰਾਵਿੜ ਨੇ ਕਿਹਾ ਕਿ ਭਾਰਤੀ ਕ੍ਰਿਕਟਰਾਂ ਨੂੰ ਹੁਣ ਦੁਨੀਆ ’ਚ ਸਭ ਤੋਂ ਫਿੱਟ ਮੰਨਿਆ ਜਾਂਦਾ ਹੈ ਪਰ ਇਕ ਜ਼ਮਾਨਾ ਸੀ, ਜਦੋਂ ਉਨ੍ਹਾਂ ਨੂੰ ਫਿੱਟਨੈੱਸ ਦਾ ਜ਼ਰੂਰੀ ਗਿਆਨ ਨਹੀਂ ਸੀ ਤੇ ਉਹ ਬਹੁਤ ਚੁਸਤ ਆਸਟਰੇਲੀਆਈ ਅਤੇ ਦੱਖਣੀ ਅਫਰੀਕਾ ਦੇ ਖਿਡਾਰੀਆਂ ਨਾਲ ਈਰਖਾ ਕਰਦੇ ਸਨ। ਹੁਣ ਜਦਕਿ ਦ੍ਰਾਵਿੜ ਨੈਸ਼ਨਲ ਕ੍ਰਿਕਟ ਅਕੈਡਮੀ ਦੇ ਮੁਖੀ ਹਨ, ਉਹ ਕ੍ਰਿਕਟਰਾਂ ਦੀ ਅਗਲੀ ਪੀੜ੍ਹੀ ਨੂੰ ਤਿਆਰ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।
WTC ਫ਼ਾਈਨਲ : ਨਿਊਜ਼ੀਲੈਂਡ ਖ਼ਿਲਾਫ਼ ਮਹਾਮੁਕਾਬਲੇ ਤੋਂ ਪਹਿਲਾਂ ਖ਼ੂਬ ਅਭਿਆਸ ਕਰ ਰਹੀ ਹੈ ਟੀਮ ਇੰਡੀਆ (ਵੀਡੀਓ)
NEXT STORY