ਸਪੋਰਟਸ ਡੈਸਕ— ਸੱਟ ਤੋਂ ਵਾਪਸੀ ਕਰਦੇ ਹੋਏ ਭਾਰਤੀ ਬੱਲੇਬਾਜ਼ ਕੇਐੱਲ ਰਾਹੁਲ ਨੇ ਏਸ਼ੀਆ ਕੱਪ ਦੌਰਾਨ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ 'ਚ ਪਾਕਿਸਤਾਨ ਖ਼ਿਲਾਫ਼ ਖੇਡਦੇ ਹੋਏ ਇਕ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਰਾਹੁਲ ਨੇ ਭਾਰਤ ਲਈ ਵਨਡੇ ਫਾਰਮੈਟ 'ਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਦੇ ਮਾਮਲੇ 'ਚ ਵਿਰਾਟ ਕੋਹਲੀ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਨ੍ਹਾਂ ਤੋਂ ਅੱਗੇ ਨਵਜੋਤ ਸਿੱਧੂ ਅਤੇ ਸੌਰਵ ਗਾਂਗੁਲੀ ਹਨ ਜਦਕਿ ਧਵਨ 48 ਪਾਰੀਆਂ ਨਾਲ ਪਹਿਲੇ ਨੰਬਰ 'ਤੇ ਬਰਕਰਾਰ ਹਨ। ਪਾਕਿਸਤਾਨ ਖ਼ਿਲਾਫ਼ ਪਹਿਲੇ ਮੈਚ ਤੋਂ ਪਹਿਲਾਂ ਰਾਹੁਲ ਨੂੰ ਇਹ ਰਿਕਾਰਡ ਬਣਾਉਣ ਲਈ ਸਿਰਫ਼ 16 ਦੌੜਾਂ ਦੀ ਲੋੜ ਸੀ।
ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲਾ ਭਾਰਤੀ ਖਿਡਾਰੀ
48 ਸ਼ਿਖਰ ਧਵਨ
52 ਨਵਜੋਤ ਸਿੰਘ ਸਿੱਧੂ
52 ਸੌਰਵ ਗਾਂਗੁਲੀ
53 ਵਿਰਾਟ ਕੋਹਲੀ
53 ਕੇਐੱਲ ਰਾਹੁਲ
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਦਾ ਰਿਕਾਰਡ ਅਜੇ ਵੀ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਦੇ ਨਾਂ ਹੈ, ਜਿਨ੍ਹਾਂ ਨੇ 40 ਪਾਰੀਆਂ 'ਚ ਇਹ ਰਿਕਾਰਡ ਬਣਾਇਆ ਹੈ। ਪਾਕਿਸਤਾਨ ਦੇ ਜ਼ਹੀਰ ਅੱਬਾਸ, ਇੰਗਲੈਂਡ ਦੇ ਕੇਵਿਨ ਪੀਟਰਸਨ ਅਤੇ ਪਾਕਿਸਤਾਨ ਦੇ ਬਾਬਰ ਆਜ਼ਮ 45 ਪਾਰੀਆਂ ਦੇ ਨਾਲ ਦੂਜੇ ਸਥਾਨ 'ਤੇ ਬਰਕਰਾਰ ਹਨ। ਸ਼ਿਖਰ ਧਵਨ ਸਿਰਫ਼ 48 ਪਾਰੀਆਂ 'ਚ 2000 ਵਨਡੇ ਦੌੜਾਂ ਪੂਰੀਆਂ ਕਰਨ ਵਾਲਾ ਭਾਰਤ ਦਾ ਸਭ ਤੋਂ ਤੇਜ਼ ਬੱਲੇਬਾਜ਼ ਹੈ।
ਇਹ ਵੀ ਪੜ੍ਹੋ- Asia Cup, IND Vs Pak Live : ਮੀਂਹ ਕਾਰਨ ਰੁਕਿਆ ਮੈਚ, 24.1 ਓਵਰਾਂ ਤੋਂ ਬਾਅਦ ਭਾਰਤ 147/2
ਕੇ.ਐੱਲ ਵੱਖ-ਵੱਖ ਟੀਮਾਂ ਖ਼ਿਲਾਫ਼
ਬਨਾਮ ਅਫਗਾਨਿਸਤਾਨ: 2 ਮੈਚ, 90 ਦੌੜਾਂ
ਬਨਾਮ ਆਸਟ੍ਰੇਲੀਆ: 11 ਮੈਚ, 392 ਦੌੜਾਂ
ਬਨਾਮ ਬੰਗਲਾਦੇਸ਼: 4 ਮੈਚ, 172 ਦੌੜਾਂ
ਇੰਗਲੈਂਡ ਬਨਾਮ: 9 ਮੈਚ, 210 ਦੌੜਾਂ
ਬਨਾਮ ਨਿਊਜ਼ੀਲੈਂਡ: 4 ਮੈਚ, 205 ਦੌੜਾਂ
ਪਾਕਿਸਤਾਨ ਬਨਾਮ: 1 ਮੈਚ, 57 ਦੌੜਾਂ
ਬਨਾਮ ਦੱਖਣੀ ਅਫਰੀਕਾ: 4 ਮੈਚ, 102 ਦੌੜਾਂ
ਬਨਾਮ ਸ਼੍ਰੀਲੰਕਾ: 8 ਮੈਚ, 249 ਦੌੜਾਂ
ਬਨਾਮ ਵੈਸਟ ਇੰਡੀਜ਼: 5 ਮੈਚ, 282 ਦੌੜਾਂ
ਬਨਾਮ ਜ਼ਿੰਬਾਬਵੇ: 6 ਮੈਚ, 227 ਦੌੜਾਂ
(ਪਾਕਿਸਤਾਨ ਦੇ ਖ਼ਿਲਾਫ਼ ਮੈਚ ਤੋਂ ਪਹਿਲਾਂ ਦੇ ਅੰਕੜੇ)
ਇਹ ਵੀ ਪੜ੍ਹੋ- ਵਿਸ਼ਵ ਕੱਪ ਦੇ ਲਈ ਸਚਿਨ ਨੂੰ ਮਿਲਿਆ ਗੋਲਡਨ ਟਿਕਟ, BCCI ਨੇ ਜੈ ਸ਼ੰਕਰ ਨਾਲ ਸਾਂਝੀ ਕੀਤੀ ਤਸਵੀਰ
ਦੋਵਾਂ ਟੀਮਾਂ ਦਾ ਪਲੇਇੰਗ-11
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸਿਰਾਜ ਅਤੇ ਜਸਪ੍ਰੀਤ ਬੁਮਰਾਹ।
ਪਾਕਿਸਤਾਨ: ਫਖਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ (ਕਪਤਾਨ), ਮੁਹੰਮਦ ਰਿਜ਼ਵਾਨ (ਵਿਕਟਕੀਪਰ), ਆਗਾ ਸਲਮਾਨ, ਇਫਤਿਖਾਰ ਅਹਿਮਦ, ਸ਼ਾਦਾਬ ਖਾਨ, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ ਅਤੇ ਹੈਰਿਸ ਰਾਊਫ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
IND vs PAK : ਫਖਰ ਜ਼ਮਾਨ ਨੇ ਭਾਰੀ ਮੀਂਹ 'ਚ ਖਿੱਚੇ ਕਵਰਸ ; ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ
NEXT STORY