ਸਪੋਰਟਸ ਡੈਸਕ: ਅੱਜ ਏਸ਼ੀਆ ਕੱਪ 2023 ਦਾ ਸੁਪਰ 4 ਸਟੇਜ ਦਾ ਪਹਿਲਾ ਮੁਕਾਬਲਾ ਬੰਗਲਾਦੇਸ਼ ਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਗਿਆ। ਸ਼੍ਰੀਲੰਕਾਈ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਬੰਗਲਾਦੇਸ਼ ਦੀ ਟੀਮ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੀਲੰਕਾ ਨੇ 50 ਓਵਰਾਂ ਵਿਚ 257 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ਵਿਚ ਬੰਗਲਾਦੇਸ਼ ਦੀ ਟੀਮ 236 ਦੌੜਾਂ 'ਤੇ ਹੀ ਸਿਮਟ ਗਈ।
ਇਹ ਖ਼ਬਰ ਵੀ ਪੜ੍ਹੋ - Asia Cup 2023: ਭਾਰਤ-ਪਾਕਿ ਮੁਕਾਬਲੇ ਤੋਂ ਪਹਿਲਾਂ ACC ਨੇ ਲੈ ਲਿਆ ਵੱਡਾ ਫ਼ੈਸਲਾ, ਜੇ ਇਸ ਵਾਰ ਪਿਆ ਮੀਂਹ ਤਾਂ...
ਬੰਗਲਾਦੇਸ਼ ਵੱਲੋਂ ਤੌਹੀਦ ਹ੍ਰਿਦੋਏ ਨੇ 82 ਦੀ ਸ਼ਾਨਦਾਰ ਪਾਰੀ ਖੇਡੀ ਪਰ ਉਨ੍ਹਾਂ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਮੁਸ਼ਫਿਕੁਰ ਰਹੀਮ ਨੇ 29, ਮੇਹਿਦੀ ਹਸਨ ਮਿਰਾਜ਼ ਨੇ 28 ਦੌੜਾਂ, ਮੁਹੰਮਦ ਨਈਮ ਨੇ 21 ਦੌੜਾਂ, ਸ਼ਾਕਿਬ ਅਲ ਹਸਨ ਨੇ 3 ਦੌੜਾਂ, ਲਿਟਨ ਦਾਸ ਨੇ 15 ਦੌੜਾਂ ਬਣਾਈਆਂ। ਸ਼੍ਰੀਲੰਕਾ ਲਈ ਦਾਸੁਨ ਸ਼ਨਾਕਾ, ਮਥੀਸ਼ਾ ਪਾਥੀਰਾਨਾ ਤੇ ਮਹੀਸ਼ ਤਿਕਸ਼ਾਨਾ ਨੇ 3-3 ਵਿਕਟਾਂ ਲਈਆਂ ਤੇ ਦੁਨਿਥ ਵੇਲੇਜ ਨੇ 1 ਵਿਕਟ ਲਈ। ਬੰਗਲਾਦੇਸ਼ ਦੀ ਟੀਮ 48.1 ਓਵਰਾਂ 'ਚ 236 ਦੌੜਾਂ 'ਤੇ ਹੀ ਸਿਮਟ ਗਈ।
ਇਹ ਖ਼ਬਰ ਵੀ ਪੜ੍ਹੋ - ਸਕੂਲ ਬੱਸ ਚਾਲਕ ਦੀ ਅਣਗਹਿਲੀ ਨੇ ਲਈ ਮਾਸੂਮ ਦੀ ਜਾਨ, 5 ਸਾਲਾ ਬੱਚੇ ਦੀ ਹਾਲਤ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਸ਼੍ਰੀਲੰਕਾ ਲਈ ਸਦੀਰਾ ਸਮਰਵਿਕਰਮਾ ਨੇ 93 ਦੌੜਾਂ, ਪਥੁਮ ਨਿਸਾਂਕਾ ਨੇ 40 ਦੌੜਾਂ, ਦਿਮੁਥ ਕਰੁਣਾਰਤਨੇ ਨੇ 18 ਦੌੜਾਂ, ਕੁਸਲ ਮੇਂਡਿਸ ਨੇ 50 ਦੌੜਾਂ, ਚਰਿਥ ਅਸਲਾਂਕਾ ਨੇ 10 ਦੌੜਾਂ ਤੇ ਧਨੰਜੈ ਡਿ ਸਿਲਵਾ ਨੇ 6 ਦੌੜਾਂ, ਦਾਸੁਨ ਸ਼ਨਾਕਾ ਨੇ 24 ਦੌੜਾਂ, ਦੁਨਿਥ ਵੇਲੇਜ ਨੇ 3 ਤੇ ਮਹੀਸ਼ ਥਿਕਸ਼ਾਨਾ ਨੇ 2 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਤਸਕਿਨ ਅਹਿਮਦ ਨੇ 3, ਸ਼ੋਰਿਫੁਲ ਇਸਲਾਮ ਨੇ 2, ਹਸਨ ਮਹਿਮੂਦ ਨੇ 3 ਵਿਕਟਾਂ ਲਈਆਂ। .
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲਖਨਊ ਸੁਪਰ ਜਾਇੰਟਸ ਨੇ ਸ਼੍ਰੀਧਰਨ ਸ਼੍ਰੀਰਾਮ ਨੂੰ ਬਣਾਇਆ ਸਹਾਇਕ ਕੋਚ
NEXT STORY