ਮੁੰਬਈ- ਭਾਰਤੀ ਮਹਿਲਾ ਫੁੱਟਬਾਲ ਟੀਮ ਦੀਆਂ 2 ਖਿਡਾਰਨਾਂ ਨੂੰ ਏ. ਐੱਫ. ਸੀ. ਏਸ਼ੀਆਈ ਕੱਪ ਤੋਂ ਪਹਿਲਾਂ ਬੁੱਧਵਾਰ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ, ਜਿਸ ਨਾਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਇਕਾਂਤਵਾਸ ਦੇ ਲਈ ਇਕ ਮੈਡੀਕਲ ਸਹੂਲਤ ਵਿਚ ਰੱਖਿਆ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏ. ਆਈ. ਐੱਫ. ਐੱਫ.) ਨੇ ਟਵੀਟ ਕੀਤਾ- ਏ. ਐੱਫ. ਸੀ. ਮਹਿਲਾ ਏਸ਼ੀਆਈ ਕੱਪ ਭਾਰਤ 2022 ਦੇ ਲਈ ਭਾਰਤੀ ਸੀਨੀਅਰ ਰਾਸ਼ਟਰੀ ਟੀਮ ਦੀਆਂ 2 ਖਿਡਾਰਨਾਂ ਨੂੰ ਕੋਵਿਡ-10 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ ਤੇ ਉਨ੍ਹਾਂ ਨੂੰ ਇਸ ਸਮੇਂ ਮੈਡੀਕਲ ਸਹੂਲਤ ਵਿਚ ਇਕਾਂਤਵਾਸ 'ਚ ਰੱਖਿਆ ਗਿਆ ਹੈ।
ਇਹ ਖਬਰ ਪੜ੍ਹੋ- ਸ੍ਰਮਿਤੀ ਮੰਧਾਨਾ ਨੂੰ ICC ਮਹਿਲਾ ਟੀ20 ਟੀਮ ਆਫ ਦਿ ਯੀਅਰ 'ਚ ਮਿਲੀ ਜਗ੍ਹਾ
ਫੈਡਰੇਸ਼ਨ ਨੇ ਇਕ ਹੋਰ ਟਵੀਟ ਵਿਚ ਲਿਖਿਆ- ਏ. ਆਈ. ਐੱਫ. ਐੱਫ. ਆਪਣੇ ਖਿਡਾਰੀਆਂ ਦੀ ਸਿਹਤ ਤੇ ਸੁਰੱਖਿਆ ਨੂੰ ਪਹਿਲ ਦਿੰਦਾ ਹੈ ਤੇ ਏ. ਐੱਫ. ਸੀ. (ਏਸ਼ੀਆਈ ਫੁੱਟਬਾਲ ਪਰਸਿੰਘ) ਵਲੋਂ ਜਾਰੀ ਜ਼ਰੂਰੀ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰ ਰਿਹਾ ਹੈ। ਏ. ਆਈ. ਐੱਫ. ਐੱਫ. ਦੇ ਕਰੀਬੀ ਇਕ ਸੂਤਰ ਨੇ ਕਿਹਾ ਕਿ ਇਨ੍ਹਾਂ ਦੋਵਾਂ ਵਿਚੋਂ ਇਕ ਖਿਡਾਰੀ ਨੂੰ ਇਰਾਨ ਦੇ ਵਿਰੁੱਧ ਮੈਚ ਵਿਚ ਸ਼ੁਰੂਆਤੀ ਇਲੈਵਨ 'ਚ ਖੇਡਣਾ ਸੀ।
ਇਹ ਖਬਰ ਪੜ੍ਹੋ- 30 ਮੈਂਬਰੀ ਟੀਮ ਦਿੱਲੀ ਕਮੇਟੀ ਅਹੁਦੇਦਾਰਾਂ ਦੀ ਚੋਣ ਲਈ ਤਿਆਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ICC ਨੇ ਚੁਣੀ 2021 ਦੀ ਪੁਰਸ਼ ਟੀ20 ਟੀਮ ਆਫ ਦਿ ਯੀਅਰ
NEXT STORY