ਜਕਾਰਤਾ— 18ਵੀਆਂ ਏਸ਼ੀਆਈ ਖੇਡਾਂ 'ਚ ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਮਹਿਲਾ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਅੰਕਿਤਾ ਨੇ ਕੁਆਰਟਰ ਫਾਈਨਲ ਮੁਕਾਬਲੇ 'ਚ ਹਾਂਗਕਾਂਗ ਦੀ ਯੂਡੀਸ ਵੋਂਗ ਚੋਂਗ ਨੂੰ ਹਰਾਇਆ।
ਪਿਛਲੀ ਵਾਰ 2014-ਇੰਚੀਓਨ 'ਚ ਹੋਈਆਂ ਏਸ਼ੀਆਈ ਖੇਡਾਂ 'ਚ ਮਹਿਲਾ ਸਿੰਗਲ ਦੇ ਅੰਤਿਮ-16 ਦੌਰ ਦੇ ਬਾਅਦ ਬਾਹਰ ਹੋਣ ਵਾਲੀ ਅੰਕਿਤਾ ਨੇ ਇਸ ਵਾਰ ਸੈਮੀਫਾਈਨਲ 'ਚ ਕਦਮ ਰਖਿਆ ਹੈ। ਅੰਕਿਤਾ ਨੇ ਇਕ ਘੰਟੇ 21 ਮਿੰਟ ਤਕ ਚਲੇ ਮੁਕਾਬਲੇ 'ਚ ਯੂਡੀਸ ਨੂੰ ਸਿੱਧੇ ਸੈੱਟਾਂ 'ਚ 6-4, 6-1 ਨਾਲ ਹਰਾ ਕੇ ਤਮਗਾ ਪੱਕਾ ਕਰ ਲਿਆ ਹੈ।
ਪਹਿਲੇ ਸੈੱਟ ਦੀ ਸ਼ੁਰੂਆਤ 'ਚ ਅੰਕਿਤਾ ਨੂੰ ਹਾਂਗਕਾਂਗ ਦੀ ਖਿਡਾਰਨ ਦੇ ਖਿਲਾਫ 1-4 ਨਾਲ ਪਛੜਦੇ ਹੋਏ ਦੇਖਿਆ ਜਾ ਰਿਹਾ ਸੀ ਪਰ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਇਸ ਨੂੰ 6-4 ਨਾਲ ਆਪਣੇ ਨਾਂ ਕੀਤਾ। ਦੂਜੇ ਸੈੱਟ 'ਚ ਅੰਕਿਤਾ ਨੇ ਪੂਰੀ ਤਰ੍ਹਾਂ ਨਾਲ ਆਪਣਾ ਦਬਦਬਾ ਬਣਾਉਂਦੇ ਹੋਏ 6-1 ਨਾਲ ਜਿੱਤ ਦਰਜ ਕਰਕੇ ਅੰਤਿਮ-4 ਦੀ ਰਾਹ ਬਣਾਈ।
ਨਾਟਿੰਘਮ 'ਚ 'ਸੁਪਰਮੈਨ' ਬਣੇ ਵਿਰਾਟ ਕੋਹਲੀ, ਵੀਡੀਓ ਵਾਇਰਲ
NEXT STORY