ਜਕਾਰਤਾ— ਭਾਰਤ ਨੇ ਵੀਰਵਾਰ ਨੂੰ ਏਸ਼ੀਆਈ ਖੇਡਾਂ 2018 ਦੇ ਸਕੁਐਸ਼ ਮੁਕਾਬਲੇ 'ਚ ਘੱਟੋ-ਘੱਟ ਇਕ ਕਾਂਸੀ ਤਮਗਾ ਪੱਕਾ ਕਰ ਲਿਆ ਕਿਉਂਕਿ ਦੇਸ਼ ਦੇ ਚੋਟੀ ਦੀ ਰੈਂਕਿੰਗ ਦੇ ਖਿਡਾਰੀ ਸੌਰਵ ਘੋਸ਼ਾਲ ਪੁਰਸ਼ ਸਿੰਗਲ ਕੁਆਰਟਰਫਾਈਨਲ 'ਚ ਹਮਵਤਨ ਹਰਿੰਦਰ ਪਾਲ ਸੰਧੂ ਨਾਲ ਭਿੜਨਗੇ। ਮਹਿਲਾਵਾਂ ਦੇ ਸਿੰਗਲ 'ਚ ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ ਨੇ ਵੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਸਕੁਐਸ਼ ਦੇ ਸ਼ੁਰੂਆਤੀ ਦਿਨ ਪੁਰਸ਼ ਖਿਡਾਰੀਆਂ ਨੇ ਦੋ ਰਾਊਂਡ ਖੇਡੇ ਜਦਕਿ ਮਹਿਲਾਵਾਂ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਜਿਸ ਨਾਲ ਉਨ੍ਹਾਂ ਇਕ ਹੀ ਮੈਚ ਖੇਡਿਆ।

ਘੋਸ਼ਾਲ ਨੇ ਦਿਨ 'ਚ ਪਹਿਲੀ ਜਿੱਤ ਦਰਜ ਕੀਤੀ, ਉਨ੍ਹਾਂ ਸ਼੍ਰੀਲੰਕਾ ਦੇ ਮੁਹੰਮਦ ਇਸਮਾਈਲ ਮੁਖਤਾਰ ਵਕੀਲ ਨੂੰ ਸਿੱਧੇ ਗੇਮ 'ਚ 11-2, 11-2, 11-1 ਨਾਲ ਹਰਾਇਆ। ਸੰਧੂ ਨੇ ਫਿਰ ਅਗਲੇ ਮੁਕਾਬਲੇ 'ਚ ਕੋਰੀਆ ਦੇ ਯੰਗਜੋ ਨੂੰ 11-8, 11-3, 11-5 ਨਾਲ ਹਰਾਇਆ। ਦੂਜੇ ਦੌਰ ਦੇ ਮੈਚ 'ਚ ਘੋਸ਼ਾਲ ਨੇ ਪਾਕਿਸਤਾਨ ਦੇ ਅਸਲਮ ਤਯੇਬ ਨੂੰ 11-5, 11-3, 11-13, 11-8 ਨਾਲ ਹਰਾਇਆ। ਜਦਕਿ ਸੰਧੂ ਨੇ ਫਿਲਿਪ ਗਾਰਸੀਆ ਰੋਬਰਟ ਐਂਡ੍ਰਿਊ ਨੂੰ 11-4, 2-11, 12-10, 15-13 ਨਾਲ ਹਰਾਇਆ। ਜਦਕਿ ਚਿਨੱਪਾ ਨੇ ਫਿਲੀਪੀਂਸ ਦੀ ਅਰੀਬਾਦੋ ਜੇਮੇਕਾ ਨੂੰ 11-2, 11-8, 12-10 ਨਾਲ ਜਦਕਿ ਪੱਲੀਕਲ ਨੇ ਇੰਡੋਨੇਸ਼ੀਆ ਦੀ ਰੋਹਮਾ ਯੇਨੀ ਸੇਤੀ ਨੂੰ 11-6, 11-5, 11-5 ਨਾਲ ਹਰਾਇਆ। ਚਿਨੱਪਾ ਅਤੇ ਪੱਲੀਕਲ ਦਾ ਸਾਹਮਣਾ ਸ਼ੁੱਕਰਵਾਰ ਨੂੰ ਕੁਆਰਟਰਫਾਈਨਲ 'ਚ ਕ੍ਰਮਵਾਰ ਜਾਪਾਨ ਦੀ ਕੋਬਾਯਾਸ਼ੀ ਅਤੇ ਹਾਂਗਕਾਂਗ ਦੀ ਲਿੰਗ ਹੋ ਚਾਨ ਨਾਲ ਹੋਵੇਗਾ।
ਏਸ਼ੀਆਈ ਖੇਡਾਂ 2018 : ਦੁਸ਼ਯੰਤ ਦੇ ਬਾਅਦ ਰੋਹਿਤ ਅਤੇ ਭਗਵਾਨ ਨੇ ਵੀ ਜਿੱਤਿਆ ਕਾਂਸੀ ਤਮਗਾ
NEXT STORY