ਦੁਬਈ— ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੇ ਕਾਇਲ ਬੰਗਲਾਦੇਸ਼ ਦੇ ਸਲਾਮੀ ਬੱਲੇਬਾਜ਼ ਤਮੀਮ ਇਕਬਾਲ ਨੇ ਮੰਗਲਵਾਰ ਇਥੇ ਕਿਹਾ ਕਿ ਕਦੇ-ਕਦੇ ਤਾਂ ਲੱਗਦਾ ਹੈ ਕਿ ਭਾਰਤੀ ਕਪਤਾਨ ਇਨਸਾਨ ਹੀ ਨਹੀਂ ਹੈ। ਇਥੇ 'ਖਲੀਲ ਟਾਈਮਜ਼' ਨੇ ਇਕਬਾਲ ਦੇ ਹਵਾਲੇ ਨਾਲ ਲਿਖਿਆ ਕਿ ਅਜਿਹਾ ਉਸ ਦੇ ਪ੍ਰਦਰਸ਼ਨ ਕਾਰਨ ਹੈ। ਜਿਵੇਂ ਹੀ ਉਹ ਬੱਲੇਬਾਜ਼ੀ ਲਈ ਉਤਰਦਾ ਹੈ ਤਾਂ ਲੱਗਦਾ ਹੈ ਕਿ ਉਹ ਹਰੇਕ ਮੈਚ ਵਿਚ ਸੈਂਕੜਾ ਬਣਾਏਗਾ। ਉਸ ਨੇ ਕਿਹਾ, ''ਉਹ ਜਿਸ ਤਰ੍ਹਾਂ ਖੁਦ ਨੂੰ ਫਿੱਟ ਰੱਖਦਾ ਹੈ ਤੇ ਜਿਸ ਤਰ੍ਹਾਂ ਆਪਣੀ ਖੇਡ 'ਤੇ ਕੰਮ ਕਰਦਾ ਹੈ, ਉਹ ਅਵਿਸ਼ਵਾਸਯੋਗ ਹੈ। ਉਹ ਸੰਭਾਵਿਤ ਤਿੰਨਾਂ ਸਵਰੂਪਾਂ ਵਿਚ ਨੰਬਰ ਵਨ ਹੈ। ਉਹ ਅਜਿਹਾ ਵਿਅਕਤੀ ਹੈ, ਜਿਸ ਨੂੰ ਦੇਖ ਕੇ ਸ਼ਲਾਘਾ ਕੀਤੀ ਜਾ ਸਕਦੀ ਹੈ ਤੇ ਉਸ ਤੋਂ ਸਿੱਖਿਆ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਸ਼ਾਨਦਾਰ ਹੈ।''
ਸੁਬਰਤੋ ਕੱਪ 'ਚ ਹਿੱਸਾ ਲੈਣਗੀਆਂ 105 ਟੀਮਾਂ
NEXT STORY