ਸਪੋਰਟਸ ਡੈਸਕ- ਬਾਲੀਵੁੱਡ ਅਦਾਕਾਰਾ ਆਥੀਆ ਸ਼ੈੱਟੀ ਅਤੇ ਕ੍ਰਿਕਟਰ ਕੇ.ਐੱਲ. ਰਾਹੁਲ ਨੇ 23 ਜਨਵਰੀ ਨੂੰ ਖੰਡਾਲਾ ਸਥਿਤ ਫਾਰਮ ਹਾਊਸ ਵਿਚ ਵਿਆਹ ਕਰਾਇਆ ਸੀ। ਉਨ੍ਹਾਂ ਦਾ ਵਿਆਹ ਪੂਰੇ ਰੀਤੀ-ਰਿਵਾਜਾਂ ਨਾਲ ਹੋਇਆ। ਵਿਆਹ ਤੋਂ ਪਹਿਲਾਂ ਦੀਆਂ ਸਾਰੀਆਂ ਰਸਮਾਂ ਵੀ ਹੋਈਆਂ, ਜਿਸ ਦੀਆਂ ਤਸਵੀਰਾਂ ਹੁਣ ਹੌਲੀ-ਹੌਲੀ ਸਾਹਮਣੇ ਆ ਰਹੀਆਂ ਹਨ।
ਇਹ ਵੀ ਪੜ੍ਹੋ: KL ਰਾਹੁਲ-ਆਥੀਆ ਸੰਗੀਤ ਸਮਾਰੋਹ: ਡਾਂਸ ਕਰਦਾ ਨਜ਼ਰ ਆਇਆ ਜੋੜਾ, ਸੁਨੀਲ ਸ਼ੈੱਟੀ ਨੇ ਵੀ ਲਾਏ ਠੁਮਕੇ
ਹੁਣ ਜੋੜੇ ਨੂੰ ਇਕ ਹਫ਼ਤੇ ਬਾਅਦ ਸੋਮਵਾਰ ਨੂੰ ਇਕੱਠੇ ਦੇਖਿਆ ਗਿਆ। ਉਨ੍ਹਾਂ ਨੂੰ ਮੁੰਬਈ ਦੇ ਇਕ ਰੈਸਟੋਰੈਂਟ ਵਿਚੋਂ ਡਿਨਰ ਡੇਟ ਤੋਂ ਬਾਅਦ ਬਾਹਰ ਨਿਕਲਦੇ ਹੋਏ ਦੇਖਿਆ ਗਿਆ, ਜਿਨ੍ਹਾਂ ਨੂੰ ਪੈਪਰਾਜ਼ੀ ਨੇ ਆਪਣੇ ਕੈਮਰੇ ਵਿਚ ਕੈਦ ਕਰ ਲਿਆ। ਇਸ ਦੌਰਾਨ ਅਦਾਕਾਰਾ ਦੇ ਹੱਥਾਂ 'ਤੇ ਮਹਿੰਦੀ ਵੀ ਦੇਖਣ ਨੂੰ ਮਿਲੀ। ਇੰਨਾ ਹੀ ਨਹੀਂ ਉਨ੍ਹਾਂ ਦੀ ਉਂਗਲੀ 'ਚ ਵਿਆਹ ਦੀ ਅੰਗੂਠੀ ਵੀ ਦਿਖਾਈ ਦਿੱਤੀ ਜੋ ਕਾਫ਼ੀ ਚਮਕ ਰਹੀ ਸੀ। ਕੈਜ਼ੂਅਲ ਲੁੱਕ ਵਿਚ ਆਥੀਆ ਸ਼ੈੱਟੀ ਨੇ ਫਲੋਰਲ ਸ਼ਰਟ ਅਤੇ ਡੈਨਿਮ ਪਹਿਨੀ ਹੋਈ ਸੀ, ਜਦੋਂ ਕਿ ਕੇ.ਐੱਲ. ਰਾਹੁਲ ਜੀਨਸ ਅਤੇ ਸ਼ਰਟ 'ਚ ਨਜ਼ਰ ਆਏ।
ਇਹ ਵੀ ਪੜ੍ਹੋ: ਆਥੀਆ ਤੇ ਰਾਹੁਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਦੋਸਤਾਂ ਨੇ ਪਾੜਿਆ ਕ੍ਰਿਕਟਰ ਦਾ 'ਕੁੜਤਾ'
ਆਥੀਆ ਅਤੇ ਰਾਹੁਲ ਦੇ ਵਿਆਹ ਵਿਚ ਸਿਰਫ ਪਰਿਵਾਰ ਅਤੇ ਕੁਝ ਖਾਸ ਦੋਸਤ ਹੀ ਸ਼ਾਮਲ ਹੋਏ ਸਨ। ਇਸ ਮੌਕੇ ਸੁਨੀਲ ਸ਼ੈੱਟੀ ਨੇ ਆਪਣੇ ਫਾਰਮ ਹਾਊਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਸੀ। ਹੁਣ ਇਹ ਜੋੜਾ ਰਿਸੈਪਸ਼ਨ ਪਾਰਟੀ ਦੇਣਗੇ, ਜਿਸ 'ਚ ਬਾਲੀਵੁੱਡ ਸਿਤਾਰੇ ਅਤੇ ਹੋਰ ਲੋਕ ਨਜ਼ਰ ਆਉਣਗੇ। ਉਨ੍ਹਾਂ ਨੂੰ ਸੱਦਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਸੁਨੀਲ ਨੇ ਫੋਟੋਗ੍ਰਾਫਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਆਸ਼ੀਰਵਾਦ ਲਈ ਧੰਨਵਾਦ ਕੀਤਾ। ਸੁਨੀਲ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਜੋੜੇ ਦੇ ਵਿਆਹ ਦੀ ਰਿਸੈਪਸ਼ਨ IPL ਸੀਜ਼ਨ ਤੋਂ ਬਾਅਦ ਹੋਵੇਗੀ।
ਇਹ ਵੀ ਪੜ੍ਹੋ: ਕੀ MS ਧੋਨੀ ਤੇ ਕੋਹਲੀ ਨੇ KL ਰਾਹੁਲ-ਆਥੀਆ ਸ਼ੈੱਟੀ ਨੂੰ ਦਿੱਤੇ ਹਨ ਮਹਿੰਗੇ ਤੋਹਫ਼ੇ? ਜਾਣੋ ਕੀ ਹੈ ਸੱਚਾਈ
ਭਾਰਤ ਦੇ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੇ ਕੀਤਾ ਸੰਨਿਆਸ ਦਾ ਐਲਾਨ
NEXT STORY