ਨਵੀਂ ਦਿੱਲੀ— ਮਾਸਪੇਸ਼ੀਆਂ 'ਚ ਖਿਚਾਅ ਹੋਣ ਦੇ ਕਾਰਨ ਭਾਰਤੀ ਗੋਲਫਰ ਅਨਿਰਬਨ ਲਾਹਿੜੀ ਨੂੰ ਸ਼ੁਰੂਆਤੀ ਬਰਮੂਡਾ ਚੈਂਪੀਅਨਸ਼ਿਪ ਦੇ ਤੀਜੇ ਦੌਰ 'ਚ ਹਟਨ ਦੇ ਲਈ ਮਜ਼ਬੂਰ ਹੋਣਾ ਪਿਆ। ਦੂਜੇ ਦੌਰ 'ਚ ਉਸ ਨੂੰ ਸੱਟ ਲਗੀ ਸੀ ਜਿਸਦੇ ਬਾਵਜੂਦ ਉਹ ਕੱਟ 'ਚ ਜਗ੍ਹਾ ਬਣਾਉਣ 'ਚ ਸਫਲ ਰਹੇ ਸੀ। ਉਸ ਨੇ 66 ਤੇ 73 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸਾਂਝੇ ਤੌਰ 'ਤੇ 50ਵੇਂ ਸਥਾਨ 'ਤੇ ਸੀ।
ਇਕ ਹੋਰ ਭਾਰਤੀ ਗੋਲਫਰ ਅਰਜੁਨ ਅਟਵਾਲ ਸਾਂਝੇ ਤੌਰ 'ਤੇ ਤੀਜੇ ਦੌਰ ਤੋਂ ਬਾਅਦ 34ਵੇਂ ਸਥਾਨ 'ਤੇ ਬਣੇ ਹੋਏ ਹਨ। ਪੀ. ਜੀ. ਟੀ. ਏ. ਟੂਰ ਦਾ ਖਿਤਾਬ ਜਿੱਤਣ ਵਾਲੇ ਇਕਮਾਤਰ ਭਾਰਤੀ ਅਟਵਾਲ ਨੇ ਤੀਜੇ ਦੌਰ 'ਚ ਦੋ ਅੰਡਰ 69 ਦਾ ਕਾਰਡ ਖੇਡਿਆ, ਜਿਸ ਨਾਲ ਉਸਦਾ ਕੁੱਲ ਸਕੋਰ ਛੇ ਅੰਡਰ 210 ਹੈ। ਤੀਜੇ ਦੌਰ ਦੇ ਦੌਰਾਨ ਉਸ ਨੇ 6 ਬਰਡੀ ਲਗਾਈ ਜਦਕਿ ਦੋ ਬੋਗੀ ਤੇ ਇਕ ਡਬਲ ਬੋਗੀ ਕਰ ਬੈਠੇ।
ਮੋਦੀ ਨੇ ਰਗਬੀ ਵਿਸ਼ਵ ਕੱਪ ਜਿੱਤਣ 'ਤੇ ਦੱ. ਅਫਰੀਕੀ ਟੀਮ ਨੂੰ ਦਿੱਤੀ ਵਧਾਈ
NEXT STORY