ਸਪੋਰਟਸ ਡੈਸਕ- ਚੈਂਪੀਅਨਜ਼ ਟਰਾਫੀ ਦੇ ਗਰੁੱਪ ਬੀ ਦਾ ਚੌਥਾ ਮੈਚ ਅੱਜ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਨੇ ਬੇਨ ਡਕੇਟ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ 50 ਓਵਰਾਂ 'ਚ 8 ਵਿਕਟਾਂ ਗੁਆ ਕੇ 351 ਦੌੜਾਂ ਬਣਾਈਆਂ ਤੇ ਆਸਟ੍ਰੇਲੀਆ ਨੂੰ ਜਿੱਤ ਲਈ 352 ਦੌੜਾਂ ਦੀ ਟੀਚਾ ਦਿੱਤਾ। ਇੰਗਲੈਂਡ ਲਈ ਬੇਨ ਡਕੇਟ ਨੇ 165 ਦੌੜਾਂ ਤੇ ਜੋ ਰੂਟ ਨੇ 68 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਇੰਗਲੈਂਡ ਦੇ ਕੋਈ ਹੋਰ ਬੱਲੇਬਾਜ਼ ਕੋਈ ਖਾਸ ਸਕੋਰ ਨਾ ਬਣਾ ਸਕਿਆ। ਆਸਟ੍ਰੇਲੀਆ ਲਈ ਬੇਨ ਡਵਾਰਸ਼ੁਇਸ ਨੇ 3, ਗਲੇਨ ਮੈਕਸਵੈਲ ਨੇ 1, ਐਡਮ ਜ਼ਾਂਪਾ ਨੇ 2 ਤੇ ਮਾਰਨਸ ਲਾਬੂਸ਼ੇਨ ਨੇ 2 ਵਿਕਟਾਂ ਲਈਆਂ।
ਦੋਵੇਂ ਟੀਮਾਂ ਆਪਣੀ ਮੁਹਿੰਮ ਦੀ ਸ਼ੁਰੂਆਤ ਜਿੱਤ ਨਾਲ ਕਰਨਾ ਚਾਹੁਣਗੀਆਂ। ਇਸ ਮੈਚ ਵਿੱਚ ਕਿਹੜੀ ਟੀਮ ਦਾ ਪਲੜਾ ਭਾਰੀ ਹੈ? ਕੀ ਵਨਡੇ ਵਿਸ਼ਵ ਕੱਪ ਚੈਂਪੀਅਨ ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤੇਗਾ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਮੈਚ ਦੇ ਨਤੀਜੇ ਨਾਲ ਮਿਲ ਜਾਣਗੇ। ਜ਼ਿਕਰਯੋਗ ਹੈ ਕਿ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਇੰਗਲੈਂਡ ਨੂੰ ਭਾਰਤ ਖ਼ਿਲਾਫ਼ ਵਨਡੇ ਸੀਰੀਜ਼ ਵਿੱਚ 3-0 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਦੋਵੇਂ ਦੇਸ਼ਾਂ ਦੀ ਪਲੇਇੰਗ 11
ਆਸਟ੍ਰੇਲੀਆ : ਮੈਥਿਊ ਸ਼ਾਰਟ, ਟ੍ਰੈਵਿਸ ਹੈੱਡ, ਸਟੀਵਨ ਸਮਿਥ (ਕਪਤਾਨ), ਮਾਰਨਸ ਲਾਬੂਸ਼ਾਨੇ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਐਡਮ ਜ਼ਾਂਪਾ, ਸਪੈਂਸਰ ਜੌਹਨਸਨ
ਇੰਗਲੈਂਡ : ਫਿਲਿਪ ਸਾਲਟ, ਬੇਨ ਡਕੇਟ, ਜੈਮੀ ਸਮਿਥ (ਵਿਕਟਕੀਪਰ), ਜੋ ਰੂਟ, ਹੈਰੀ ਬਰੂਕ, ਜੋਸ ਬਟਲਰ (ਕਪਤਾਨ), ਲਿਆਮ ਲਿਵਿੰਗਸਟੋਨ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ, ਆਦਿਲ ਰਾਸ਼ਿਦ, ਮਾਰਕ ਵੁੱਡ
ਭਾਰਤ ਵਿਰੁੱਧ ਕੋਈ ਦਬਾਅ ਨਹੀਂ : ਪਾਕਿ ਗੇਂਦਬਾਜ਼ ਹੈਰਿਸ ਰਾਊਫ
NEXT STORY