ਮੈਲਬੌਰਨ (ਏਜੰਸੀ)- ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਬੱਲੇਬਾਜ਼ ਅਤੇ ਉਪ ਕਪਤਾਨ ਰੇਚਲ ਹੇਨਸ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ, ਜਿਸ ਨਾਲ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਹੋ ਗਿਆ। ਖੱਬੇ ਹੱਥ ਦੀ ਬੱਲੇਬਾਜ਼ 35 ਸਾਲਾ ਹੇਨਸ ਨੇ 2009 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਉਨ੍ਹਾਂਨੇ ਆਪਣੇ ਦੇਸ਼ ਲਈ 6 ਟੈਸਟ, 77 ਵਨਡੇ ਅਤੇ 84 ਟੀ-20 ਅੰਤਰਰਾਸ਼ਟਰੀ ਮੈਚ ਖੇਡੇ।
ਹੇਨਸ ਨੇ ਇਕ ਬਿਆਨ 'ਚ ਕਿਹਾ, 'ਮੇਰੇ ਕਰੀਅਰ ਦੌਰਾਨ ਜੋ ਵੀ ਖਿਡਾਰੀ ਮੇਰੇ ਸਾਥੀ ਰਹੇ ਹਨ, ਤੁਹਾਡੇ ਕਾਰਨ ਹੀ ਮੈਂ ਇੰਨੇ ਲੰਬੇ ਸਮੇਂ ਤੱਕ ਖੇਡ ਸਕੀ ਹਾਂ। ਤੁਸੀਂ ਮੈਨੂੰ ਹਰ ਰੋਜ਼ ਪ੍ਰੇਰਿਤ ਕਰਦੇ ਰਹੇ। ਮੈਂ ਤੁਹਾਡੇ ਤੋਂ ਮੈਦਾਨ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਸਿੱਖਿਆ ਹੈ।' ਉਨ੍ਹਾਂ ਅੱਗੇ ਕਿਹਾ, 'ਇਕ ਖਿਡਾਰੀ ਦੇ ਤੌਰ 'ਤੇ ਤੁਸੀਂ ਮੈਨੂੰ ਚੁਣੌਤੀ ਦਿੱਤੀ ਹੈ, ਜਿਸ ਨਾਲ ਮੈਨੂੰ ਇਕ ਵਿਅਕਤੀ ਦੇ ਰੂਪ ਵਿਚ ਵਿਕਾਸ ਕਰਨ ਵਿਚ ਮਦਦ ਮਿਲੀ ਅਤੇ ਸਭ ਤੋਂ ਮਹੱਤਵਪੂਰਨ ਕ੍ਰਿਕਟ ਨੂੰ ਰੋਮਾਂਚਕ ਬਣਾਇਆ।'
MMA ਵਿੱਚ ਮਾਨਸਿਕ ਮਜ਼ਬੂਤੀ ਵੀ ਸਰੀਰਕ ਤੰਦਰੁਸਤੀ ਜਿੰਨੀ ਮਹੱਤਵਪੂਰਨ ਹੈ: ਰਿਤੂ ਫੋਗਾਟ
NEXT STORY