ਨਵੀਂ ਦਿੱਲੀ- ਕੋਰੋਨਾ ਵਾਇਰਸ ਦਾ ਖਤਰਾ ਟੀ-20 ਵਿਸ਼ਵ ਕੱਪ 'ਤੇ ਮੰਡਰਾ ਰਿਹਾ ਹੈ। ਇਸ ਸਾਲ ਅਕਤੂਬਰ-ਨਵੰਬਰ 'ਚ ਟੀ-20 ਵਿਸ਼ਵ ਕੱਪ ਦਾ ਆਯੋਜਨ ਆਸਟਰੇਲੀਆ 'ਚ ਆਯੋਜਿਤ ਹੋਣਾ ਹੈ ਪਰ ਕੋਵਿਡ-19 ਦੇ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਸ ਦੇਸ਼ 'ਚ ਇਸਦਾ ਆਯੋਜਨ ਸੰਭਵ ਨਹੀਂ ਦਿਖ ਰਿਹਾ ਹੈ। ਕ੍ਰਿਕਟ ਆਸਟਰੇਲੀਆ ਨੇ ਤਾਂ ਆਈ. ਸੀ. ਸੀ. ਨੂੰ ਇਹ ਸਾਫ ਵੀ ਕਰ ਦਿੱਤਾ ਹੈ ਕਿ ਉਹ ਇਸ ਸਾਲ ਇਸ ਵਿਸ਼ਵ ਕੱਪ ਆਯੋਜਿਤ ਕਰਨ ਦੀ ਸਥਿਤੀ 'ਚ ਨਹੀਂ ਹੈ। ਇਸ ਵਿਚਾਲੇ ਸਾਬਕਾ ਬੱਲੇਬਾਜ਼ ਡੀਨ ਜੋਨਸ ਨੇ ਆਈ. ਸੀ. ਸੀ. ਨੂੰ ਸਲਾਹ ਦਿੱਤੀ ਹੈ ਕਿ ਉਹ ਇਸ ਵਾਰ ਵਿਸ਼ਵ ਕੱਪ ਉਸਦੇ ਗੁਆਢੀ ਦੇਸ਼ ਨਿਊਜ਼ੀਲੈਂਡ 'ਚ ਆਯੋਜਿਤ ਕਰੇ ਕਿਉਂਕਿ ਉੱਥੇ ਹਾਲਾਤ ਕਾਬੂ 'ਚ ਹਨ ਤੇ ਨਿਊਜ਼ੀਲੈਂਡ ਨੇ ਇਸ ਘਾਤਕ ਵਾਇਰਸ ਨਾਲ ਬਖੂਬੀ ਲੜਨ ਦਾ ਸਾਹਸ ਦਿਖਾਇਆ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ 'ਚ ਹੁਣ ਤੱਕ ਕੋਵਿਡ-19 ਦੇ ਕੁੱਲ 1154 ਦੇ ਸਾਹਮਣੇ ਆਏ ਸਨ, ਜਿਸ 'ਚੋਂ 1131 ਲੋਕ ਠੀਕ ਹੋ ਚੁੱਕੇ ਹਨ, ਜਦਕਿ 22 ਲੋਕਾਂ ਦੀ ਇੱਥੇ ਇਸ ਵਾਇਰਸ ਨਾਲ ਮੌਤ ਹੋਈ ਹੈ ਤੇ ਇਸ ਸਮੇਂ ਦੇਸ਼ 'ਚ ਸਿਰਫ ਇਕ ਐਕਟਿਵ ਕੇਸ ਹੈ।
ਜੋਨਸ ਨੇ ਕਿਹਾ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੋਸਿੰਡਾ ਅਰਡਰਨ ਨੇ ਕਿਹਾ ਕਿ ਅਗਲੇ ਇਕ ਹਫਤੇ 'ਚ ਉਸਦਾ ਦੇਸ਼ ਕੇਵਲ 1 'ਤੇ ਆ ਜਾਵੇਗਾ। ਭਾਵ ਸੋਸ਼ਲ ਡਿਸਟੇਂਸਿੰਗ ਤੇ ਲੋਕਾਂ ਦੀ ਭੀੜ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ। ਅਜਿਹੇ 'ਚ ਇਹ ਵੀ ਸੰਭਵ ਹੈ ਕਿ ਉੱਥੇ ਟੀ-20 ਵਿਸ਼ਵ ਕੱਪ ਖੇਡਿਆ ਜਾ ਸਕੇ।
ਗਰਭਵਤੀ ਹਥਿਨੀ ਦੀ ਦਰਦਨਾਕ ਮੌਤ, ਵਿਰਾਟ ਨੇ ਕੀਤਾ ਟਵੀਟ
NEXT STORY