ਨਵੀਂ ਦਿੱਲੀ : ਆਸਟਰੇਲੀਆ ਖ਼ਿਲਾਫ਼ ਸਿਡਨੀ ਵਨਡੇ ਵਿਚ 76 ਗੇਂਦਾਂ 'ਤੇ 90 ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਿਤਾ ਬਣਨ ਦੇ ਬਾਅਦ ਉਨ੍ਹਾਂ ਲਈ ਜੀਵਨ ਦੇ ਪ੍ਰਤੀ ਨਜ਼ਰੀਆ ਬਦਲ ਗਿਆ। ਦੱਸਣਯੋਗ ਹੈ ਕਿ ਪੰਡਯਾ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਨੇ 30 ਜੁਲਾਈ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਇਸ ਜੋੜੇ ਨੇ ਪੁੱਤਰ ਦਾ ਨਾਂ ਅਗਸਤਯ ਰੱਖਿਆ ਹੈ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ, 82 ਰੁਪਏ ਪ੍ਰਤੀ ਲੀਟਰ ਤੋਂ ਪਾਰ ਹੋਇਆ ਪੈਟਰੋਲ
ਮੈਚ ਦੇ ਬਾਅਦ ਪੰਡਯਾ ਨੇ ਕਿਹਾ ਕਿ ਪੁੱਤਰ ਦੇ ਜਨਮ ਤੋਂ ਬਾਅਦ ਹੀ ਉਨ੍ਹਾਂ ਨੇ ਜੀਵਨ ਨੂੰ ਦੂਜੀ ਤਰ੍ਹਾਂ ਦੇਖਣਾ ਸ਼ੁਰੂ ਕੀਤਾ ਅਤੇ ਇਹ ਬਦਲਾਅ ਬਿਹਤਰੀ ਲਈ ਹੈ। ਪੰਡਯਾ ਨੇ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਯਾਦ ਕਰ ਰਹੇ ਹਨ ਅਤੇ ਜਲਦ ਘਰ ਵਾਪਸ ਜਾਣਾ ਚਾਹੁੰਦੇ ਹਨ। ਪੰਡਯਾ ਨੇ ਕਿਹਾ, 'ਮੈਂ ਜਦੋਂ ਘਰ ਛੱਡਿਆ ਸੀ ਉਦੋਂ ਉਹ 15 ਦਿਨ ਦਾ ਸੀ। ਜਦੋਂ ਮੈਂ ਪਰਤਾਗਾਂ ਉਦੋਂ ਉਹ 4 ਮਹੀਨੇ ਦਾ ਹੋ ਚੁੱਕਾ ਹੋਵੇਗਾ। ਮੇਰੇ ਲਈ ਚੀਜ਼ਾਂ ਬਦਲ ਗਈਆਂ ਹਨ ਪਰ ਇਹ ਬਦਲਾਅ ਚੰਗੇ ਲਈ ਹੋਇਆ ਹੈ। ਅਗਸਤਯ ਦਾ ਜਨਮ ਮੇਰੇ ਜੀਵਨ ਦਾ ਸਭ ਤੋਂ ਚੰਗਾ ਪਲ ਹੈ।'
ਜ਼ਿਕਰਯੋਗ ਹੈ ਕਿ ਪੰਡਯਾ ਭਾਰਤੀ ਟੀਮ ਨਾਲ ਆਸਟਰੇਲੀਆਈ ਦੌਰੇ 'ਤੇ ਹਨ। ਜਿੱਥੇ ਪਹਿਲੇ ਵਨਡੇ ਮੈਚ ਵਿਚ ਟੀਮ ਇੰਡੀਆ ਨੂੰ 66 ਦੌੜਾਂ ਨਾਲ ਹਾਰ ਮਿਲੀ ਹੈ। ਇਸ ਤੋਂ ਪਹਿਲਾਂ ਉਹ ਆਈ.ਪੀ.ਐਲ. ਲਈ ਯੂ.ਏ.ਈ. ਵਿਚ ਸਨ।
ਸਮਿਥ ਨੇ ਲਗਾਇਆ ਕਰੀਅਰ ਦਾ ਸਭ ਤੋਂ ਤੇਜ਼ ਸੈਂਕੜਾ, ਬਣਾਇਆ ਇਹ ਰਿਕਾਰਡ
NEXT STORY