ਕੈਨਬਰਾ- ਤੇਜ਼ ਗੇਂਦਬਾਜ਼ ਕੇਨ ਰਿਚਡਰਸਨ (21 ਦੌੜਾਂ 'ਤੇ ਤਿੰਨ ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਅਤੇ ਕਪਤਾਨ ਆਰੋਨ ਫਿੰਚ (35) ਅਤੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈੱਲ (39) ਦੀ ਸ਼ਾਨਦਾਰ ਪਾਰੀਆਂ ਦੀ ਬਦੌਲਤ ਆਸਟਰੇਲੀਆ ਨੇ ਮੰਗਲਵਾਰ ਨੂੰ ਇੱਥੇ ਤੀਜੇ ਟੀ-20 ਕ੍ਰਿਕਟ ਮੈਚ ਵਿਚ ਸ਼੍ਰੀਲੰਕਾ ਇਕਪਾਸੜ ਅੰਦਾਜ਼ ਵਿਚ 6 ਵਿਕਟਾਂ ਨਾਲ ਹਰਾਇਆ ਤੇ ਪੰਜ ਮੈਚਾਂ ਦੀ ਸੀਰੀਜ਼ ਵਿਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ 20 ਓਵਰਾਂ ਵਿਚ 6 ਵਿਕਟਾਂ 'ਤੇ 121 ਦੌੜਾਂ 'ਤੇ ਰੋਕ ਦਿੱਤਾ।
ਇਹ ਖ਼ਬਰ ਪੜ੍ਹੋ- ਬੰਗਲਾਦੇਸ਼ 'ਚ ਅਫਗਾਨਿਸਤਾਨ ਦੇ 8 ਕ੍ਰਿਕਟਰ ਕੋਰੋਨਾ ਪਾਜ਼ੇਟਿਵ : ਰਿਪੋਰਟ
ਜਵਾਬ ਵਿਚ ਆਸਟਰੇਲੀਆ ਨੇ 16.5 ਓਵਰਾਂ 'ਚ ਚਾਰ ਵਿਕਟਾਂ 'ਤੇ 124 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਆਸਟਰੇਲੀਆ ਵਲੋਂ ਰਿਚਡਰਸਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਚਾਰ ਓਵਰਾਂ ਵਿਚ 21 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ, ਜਿਸ ਦੇ ਲਈ ਉਨ੍ਹਾਂ ਨੂੰ ਪਲੇਅਰ ਆਫ ਦਿ ਮੈਚ ਵੀ ਚੁਣਿਆ ਗਿਆ। ਇਸ ਤੋਂ ਇਲਾਵਾ ਜੋਸ਼ ਹੇਜ਼ਲਵੁੱਡ, ਐਗਰ ਅਤੇ ਗਲੇਨ ਮੈਕਸਵੈੱਲ ਨੇ 1-1 ਵਿਕਟ ਹਾਸਲ ਕੀਤੀ। ਬੱਲੇਬਾਜ਼ੀ ਵਿਚ ਕਪਤਾਨ ਫਿੰਚ ਨੇ ਤਿੰਨ ਚੌਕਿਆਂ ਦੀ ਮਦਦ ਨਾਲ 36 ਗੇਂਦਾਂ ਵਿਚ 35 ਅਤੇ ਮੈਕਸਵੈੱਲ ਨੇ ਤਿੰਨ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 26 ਗੇਂਦਾਂ ਵਿਚ 39 ਦੌੜਾਂ ਦੀ ਪਾਰੀ ਖੇਡੀ। ਸ਼੍ਰੀਲੰਕਾ ਦੇ ਲਈ ਆਫ ਬ੍ਰੇਕ ਸਪਿਨਰ ਮਹੇਸ਼ ਥੀਕਸ਼ਨਾ ਨੇ ਚਾਰ ਓਵਰਾਂ ਵਿਚ 24 ਦੌੜਾਂ 'ਤੇ ਸਭ ਤੋਂ ਜ਼ਿਆਦਾ ਤਿੰਨ ਅਤੇ ਲੈੱਗ ਬ੍ਰੇਕਰ ਜੇਫਰੀ ਵੇਂਡਰਸੇ ਨੇ ਚਾਰ ਓਵਰਾਂ ਵਿਚ 32 ਦੌੜਾਂ 'ਤੇ ਇਕ ਵਿਕਟ ਹਾਸਲ ਕੀਤੀ। ਬੱਲੇਬਾਜ਼ ਵਿਚ ਕਪਤਾਨ ਦਾਸੁਨ ਸ਼ਨਾਕਾ ਨੇ ਪੰਜ ਚੌਕਿਆਂ ਦੀ ਮਦਦ ਨਾਲ 38 ਗੇਂਦਾਂ ਵਿਚ 39 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਇਹ ਖ਼ਬਰ ਪੜ੍ਹੋ-BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਸ਼੍ਰੀਲੰਕਾ ਵਿਰੁੱਧ ਪਹਿਲਾਂ ਟੈਸਟ ਨਹੀਂ ਟੀ20 ਖੇਡੇਗੀ ਭਾਰਤੀ ਟੀਮ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
BCCI ਨੇ ਜਾਰੀ ਕੀਤਾ ਨਵਾਂ ਸ਼ਡਿਊਲ, ਸ਼੍ਰੀਲੰਕਾ ਵਿਰੁੱਧ ਪਹਿਲਾਂ ਟੈਸਟ ਨਹੀਂ ਟੀ20 ਖੇਡੇਗੀ ਭਾਰਤੀ ਟੀਮ
NEXT STORY