ਨਵੀਂ ਦਿੱਲੀ— ਖੇਡ ਦੌਰਾਨ ਖਿਡਾਰੀ ਹਮੇਸ਼ਾ ਜੋਸ਼ ਵਿਚ ਰਹਿੰਦੇ ਹਨ ਪਰ ਇਸ ਦੌਰਾਨ ਕਦੇ-ਕਦਾਈ ਕੁਝ ਜੋਸ਼ ਵਿਚ ਹੋਸ਼ ਵੀ ਖੋਹ ਬੈਠਦੇ ਹਨ ਅਤੇ ਅਜਿਹੀ ਹੀ ਹਾਲਤ ਵਿੱਚ ਪੈਦਾ ਹੁੰਦਾ ਹੈ ਵਿਵਾਦ, ਜਿਸਨੂੰ ਇਤਿਹਾਸ ਕਦੇ ਭੁਲਾ ਨਹੀਂ ਪਾਉਂਦਾ। ਕੁਝ ਅਜਿਹਾ ਹੀ ਹੋਇਆ ਸੀ ਭਾਰਤ-ਆਸਟਰੇਲੀਆ ਮੈਚ ਦੌਰਾਨ ਜਦੋਂ ਆਸਟਰੇਲੀਆਈ ਖਿਡਾਰੀ ਨੇ ਭਾਰਤੀ ਬੱਲੇਬਾਜ ਨੂੰ ਸਿਰ ਪਾੜਨ ਦੀ ਧਮਕੀ ਤੱਕ ਦੇ ਦਿੱਤੀ ਸੀ। ਇਸਦੇ ਬਾਅਦ ਉਸ ਭਾਰਤੀ ਕ੍ਰਿਕਟਰ ਵੱਲੋਂ ਅਜਿਹਾ ਕਰਾਰਾ ਜਵਾਬ ਆਇਆ, ਜਿਸ ਨੇ ਸਲੇਜਿੰਗ ਕਰ ਰਹੇ ਆਸਟਰੇਲੀਆਈ ਖਿਡਾਰੀ ਦੀ ਬੋਲਤੀ ਹੀ ਬੰਦ ਕਰ ਦਿੱਤੀ ਸੀ।
ਜੀ ਹਾਂ, ਇਹ ਵਿਵਾਦ ਮਾਈਕ ਵ੍ਹਿਟਨੀ ਅਤੇ ਰਵੀ ਸ਼ਾਸਤਰੀ ਦੇ ਵਿਚ ਹੋਇਆ ਸੀ। ਸ਼ਾਂਤ ਸੁਭਾਅ ਦੇ ਰਵੀ ਸ਼ਾਸਤਰੀ ਦਰਅਸਲ ਉਸ ਦੌਰਾਨ ਬੱਲੇਬਾਜੀ ਕਰ ਰਹੇ ਸਨ। ਉਸ ਮੈਚ ਵਿਚ ਮਾਈਕ ਵ੍ਹਿਟਨੀ 12ਵੇਂ ਖਿਡਾਰੀ ਦੇ ਰੂਪ ਵਿੱਚ ਖੇਡ ਰਹੇ ਸਨ। ਸ਼ਾਸਤਰੀ ਨੇ ਇਕ ਗੇਂਦ ਨੂੰ ਵ੍ਹਿਟਨੀ ਵੱਲ ਖੇਡਿਆ ਅਤੇ ਸਿੰਗਲ ਲੈਣ ਲਈ ਕੁਝ ਕਦਮ ਅੱਗੇ ਵਧੇ।
ਆਸਟਰੇਲੀਆਈ ਟੀਮ ਉਸ ਸਮੇਂ ਵੀ ਸਲੇਜਿੰਗ ਲਈ ਕਾਫ਼ੀ ਮਸ਼ਹੂਰ ਸੀ। ਵ੍ਹਿਟਨੀ ਨੇ ਸ਼ਾਸਤਰੀ ਨੂੰ ਕਿਹਾ ਕਿ ਜੇਕਰ ਤੂੰ ਕਰੀਜ ਛੱਡ ਕੇ ਬਾਹਰ ਆਇਆ ਤਾਂ ਮੈਂ ਤੁਹਾਡਾ ਸਿਰ ਭੰਨ ਦੇਵਾਂਗਾ। ਰਵਿ ਸ਼ਾਸਤਰੀ ਇਸ ਗੱਲ ਤੋਂ ਬੇਹੱਦ ਬੌਖਲਾ ਗਏ ਅਤੇ ਉਨ੍ਹਾਂ ਨੇ ਵੀ ਜਵਾਬ ਵਿਚ ਕਿਹਾ, ''ਜਿਸ ਤਰ੍ਹਾਂ ਦੀਆਂ ਤੂੰ ਗੱਲਾਂ ਕਰਦਾ ਹੈ ਜੇਕਰ ਅਜਿਹੀ ਗੇਂਦਬਾਜੀ ਵੀ ਕਰਦਾ ਤਾਂ ਤੂੰ 12ਵਾਂ ਖਿਡਾਰੀ ਨਹੀਂ ਹੁੰਦਾ। ਦੱਸ ਦਈਏ ਕਿ ਰਵੀ ਸ਼ਾਸਤਰੀ ਬਿਹਤਰੀਨ ਸ਼ਾਂਤ ਸੁਭਾਅ ਦੇ ਖਿਡਾਰੀ ਸਨ ਅਤੇ ਹੁਣ ਉਹ ਭਾਰਤੀ ਟੀਮ ਨਾਲ ਮੁੱਖ ਕੋਚ ਵਜੋਂ ਜੁੜੇ ਹੋਏ ਹਨ।
ਹਰਭਜਨ ਨੇ ਆਰ. ਅਸ਼ਵਿਨ ਦੀ ਵਾਪਸੀ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ
NEXT STORY