ਮੈਲਬੋਰਨ— ਆਪਣੇ ਦੂਜੇ ਆਸਟਰੇਲੀਅਨ ਓਪਨ ਖਿਤਾਬ ਦੀ ਭਾਲ ਵਿਚ ਲੱਗੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਆਸਟਰੇਲੀਆ ਦੇ ਨਿਕ ਕ੍ਰਿਗੀਓਸ ਦੀ ਸਖਤ ਚੁਣੌਤੀ 'ਤੇ ਸੋਮਵਾਰ 4 ਸੈੱਟਾਂ ਵਿਚ 6-3, 3-6, 7-6, 7-6 ਨਾਲ ਕਾਬੂ ਪਾਉਂਦੇ ਹੋਏ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ, ਜਦਕਿ ਚੌਥੀ ਸੀਡ ਰੂਸ ਦਾ ਡੇਨਿਲ ਮੇਦਵੇਦੇਵ 5 ਸੈੱਟਾਂ ਵਿਚ ਹਾਰ ਕੇ ਬਾਹਰ ਹੋ ਗਿਆ। ਟਾਪ ਸੀਡ ਨਡਾਲ ਨੇ ਰੋਡ ਲੇਵਰ ਏਰੇਨਾ ਵਿਚ 23ਵੀਂ ਸੀਡ ਕ੍ਰਿਗੀਓਸ ਦੀ ਚੁਣੌਤੀ 'ਤੇ 3 ਘੰਟੇ 38 ਮਿੰਟ ਵਿਚ ਕਾਬੂ ਪਾਇਆ। ਨਡਾਲ ਨੇ ਪਹਿਲਾ ਸੈੱਟ ਆਸਾਨੀ ਨਾਲ ਜਿੱਤਿਆ ਪਰ ਆਸਟਰੇਲੀਆਈ ਖਿਡਾਰੀ ਨੇ ਵਾਪਸੀ ਕਰਦੇ ਹੋਏ ਦੂਜਾ ਸੈੱਟ ਜਿੱਤ ਕੇ ਮੁਕਾਬਲਾ ਰੋਮਾਂਚਕ ਬਣਾ ਦਿੱਤਾ। ਵਿਸ਼ਵ ਦੇ ਨੰਬਰ ਇਕ ਖਿਡਾਰੀ ਨਡਾਲ ਨੂੰ ਅਗਲੇ ਦੋ ਸੈੱਟ ਟਾਈਬ੍ਰੇਕ ਵਿਚ ਜਿੱਤਣ ਲਈ ਪਸੀਨਾ ਵਹਾਉਣਾ ਪੈ ਗਿਆ।
ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਦੇ 20 ਗ੍ਰੈਂਡ ਸਲੈਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਇਕ ਕਦਮ ਦੂਰ ਨਡਾਲ ਨੇ ਅਗਲੇ ਸੈੱਟ ਦੇ ਦੋ ਟਾਈਬ੍ਰੇਕ 8-6, 7-4 ਨਾਲ ਜਿੱਤੇ। ਨਡਾਲ ਨੇ ਇਸ ਜਿੱਤ ਨਾਲ ਕ੍ਰਿਗੀਓਸ ਵਿਰੁੱਧ ਆਪਣਾ ਕਰੀਅਰ ਰਿਕਾਰਡ 5-3 ਦਾ ਕਰ ਲਿਆ। ਨਡਾਲ ਨੇ ਮੈਲਬੋਰਨ ਪਾਰਕ ਵਿਚ 5 ਫਾਈਨਲ ਵਿਚੋਂ ਸਿਰਫ 2009 ਵਿਚ ਖਿਤਾਬ ਜਿੱਤਿਆ ਸੀ।
ਨਡਾਲ ਦਾ ਕੁਆਰਟਰ ਫਾਈਨਲ ਵਿਚ ਪੰਜਵੀਂ ਸੀਡ ਆਸਟਰੀਆ ਦੇ ਡੋਮਿਨਿਕ ਥਿਏਮ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਮੈਚ ਵਿਚ 10ਵੀਂ ਸੀਡ ਫਰਾਂਸ ਦੇ ਗਾਏਲ ਮੋਂਫਿਲਸ ਨੂੰ ਡੇਢ ਘੰਟੇ ਵਿਚ 6-2, 6-4, 6-4 ਨਾਲ ਹਰਾ ਦਿੱਤਾ ਤੇ ਪਹਿਲੀ ਵਾਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਨਡਾਲ ਦਾ ਥਿਏਮ ਵਿਰੁੱਧ 9-4 ਨਾਲ ਕਰੀਅਰ ਰਿਕਾਰਡ ਹੈ।
ਇਸ ਵਿਚਾਲੇ ਪੁਰਸ਼ ਵਰਗ ਦੇ ਇਕ ਵੱਡੇ ਉਲਟਫੇਰ ਵਿਚ ਚੌਥੀ ਸੀਡ ਮੇਦਵੇਦੇਵ ਨੂੰ 15ਵੀਂ ਸੀਡ ਸਵਿਟਜ਼ਰਲੈਂਡ ਦੇ ਸਟੇਨਿਸਲਾਸ ਵਾਵਰਿੰਕਾ ਨੇ 3 ਘੰਟੇ 25 ਮਿੰਟ ਦੇ ਸੰਘਰਸ਼ ਵਿਚ 6-2, 2-6, 4-6, 7-6 (2), 6-2 ਨਾਲ ਹਰਾ ਦਿੱਤਾ ਤੇ ਇਥੇ 5ਵੀਂ ਵਾਰ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ। 2017 ਤੋਂ ਬਾਅਦ ਪਹਿਲੀ ਵਾਰ ਮੈਲਬੋਰਨ ਪਾਰਕ ਵਿਚ ਕੁਆਰਟਰ ਫਾਈਨਲ ਵਿਚ ਪਹੁੰਚਿਆ ਵਾਵਰਿੰਕਾ ਦਾ ਆਖਰੀ-8 ਵਿਚ 7ਵੀਂ ਸੀਡ ਜਰਮਨੀ ਦੀ ਅਲੈਗਜ਼ੈਂਡਰ ਜਵੇਰੇਵ ਨਾਲ ਮੁਕਾਬਲਾ ਹੋਵੇਗਾ, ਜਿਸ ਨੇ 17ਵੀਂ ਸੀਡ ਰੂਸੀ ਖਿਡਾਰੀ ਆਂਦ੍ਰੇਈ ਰੂਬਲੇਵ ਨੂੰ ਇਕ ਘੰਟਾ 37 ਮਿੰਟ ਵਿਚ 6-4, 6-4 ਨਾਲ ਹਰਾਇਆ।
ਮਹਿਲਾਵਾਂ ਵਿਚ ਚੌਥੀ ਸੀਡ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ 16ਵੀਂ ਸੀਡ ਐਲਿਸ ਮਾਰਟਨਸ ਨੂੰ ਇਕ ਘੰਟਾ 37 ਮਿੰਟ ਵਿਚ 6-4, 6-4 ਨਾਲ ਹਰਾ ਕੇ ਆਖਰੀ-8 ਵਿਚ ਸਥਾਨ ਬਣਾ ਲਿਆ। ਸਾਬਕਾ ਨੰਬਰ ਇਕ ਸਪੇਨ ਦੀ ਗਰਬਾਈਨ ਮੁਗੁਰੂਜਾ ਨੇ 9ਵੀਂ ਸੀਡ ਹਾਲੈਂਡ ਦੀ ਕੀਕੀ ਬਰਟਨਸ ਨੂੰ ਸਿਰਫ 68 ਮਿੰਟ ਵਿਚ 6-3, 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਸਥਾਨ ਬਣਾ ਲਿਆ। ਮੁਗੁਰੂਜਾ ਦਾ ਆਖਰੀ-8 'ਚ 30ਵੀਂ ਸੀਡ ਰੂਸ ਦੀ ਅਨਸਤਾਸੀਆ ਪਾਵਲਿਊਚੇਨਕੋਵਾ ਨਾਲ ਮੁਕਾਬਲਾ ਹੋਵੇਗਾ, ਜਿਸ ਨੇ 17ਵੀਂ ਸੀਡ ਜਰਮਨੀ ਦੀ ਐਂਜੇਲਿਕ ਕਰਬਰ ਨੂੰ 2 ਘੰਟੇ 37 ਮਿੰਟ ਵਿਚ 7-6, 6-7, 6-2 ਨਾਲ ਹਰਾਇਆ।
ਨੇਮਾਰ ਨੇ ਗੋਲ ਕਰਨ ਤੋਂ ਬਾਅਦ ਦਿੱਤੀ ਕੋਬੇ ਬ੍ਰਾਇੰਟ ਨੂੰ ਸ਼ਰਧਾਂਜਲੀ (ਵੀਡੀਓ)
NEXT STORY