ਚੇਨਈ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਦਾ ਮੰਨਣਾ ਹੈ ਕਿ ਰਿਕੀ ਪੋਂਟਿੰਗ ਭਾਰਤੀ ਕ੍ਰਿਕਟ ਟੀਮ ਦੇ ਅਗਲੇ ਕੋਚ ਬਣਨ ਦੇ ਮਜ਼ਬੂਤ ਦਾਅਵੇਦਾਰ ਹਨ। ਉਸਦਾ ਕਹਿਣਾ ਹੈ ਕਿ ਪੋਂਟਿੰਗ ਵਿਚ ਉਹ ਸਾਰੀਆਂ ਖੂਬੀਆਂ ਹਨ ਜੋ ਇਕ ਕੋਚ ਵਿਚ ਹੋਣੀਆਂ ਚਾਹੀਦੀਆਂ ਹਨ। ਪੋਂਟਿੰਗ ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਦੇ ਮੁੱਖ ਕੋਚ ਹਨ ਅਤੇ ਗਾਂਗੁਲੀ ਹਨ ਅਤੇ ਗਾਂਗੁਲੀ ਟੀਮ ਦੇ ਨਾਲ ਬਤੌਰ ਸਲਾਹਕਾਰ ਜੁੜੇ ਹੋਏ ਹਨ। ਇਨ੍ਹਾਂ ਦੋਵਾਂ ਦੇ ਮਾਰਗਦਰਸ਼ਨ ਵਿਚ ਦਿੱਲੀ ਦੀ ਟੀਮ 2012 ਤੋਂ ਬਾਅਦ ਪਹਿਲੀ ਵਾਰ ਆਈ. ਪੀ. ਐੱਲ. ਦੇ ਪਲੇਆਫ ਵਿਚ ਪਹੁੰਚੀ ਸੀ। ਦਿੱਲੀ ਇਸ ਸਮੇਂ ਪੁਆਈਂਟ ਟੇਬਲ ਵਿਚ ਚੋਟੀ 'ਤੇ ਹੈ। ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਖਿਲਾਫ ਮੈਚ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਗਾਂਗੁਲੀ ਨੇ ਕਿਹਾ ਕਿ ਪੋਂਟਿੰਗ ਨੇ ਦਿੱਲੀ ਦੇ ਖਿਡਾਰੀਆਂ ਦੇ ਨਾਲ ਬਹੁਤ ਚੰਗਾ ਕੰਮ ਕੀਤਾ ਹੈ।

ਜਤੋਂ ਗਾਂਗੁਲੀ ਤੋਂ ਪੁੱਛਿਆ ਗਿਆ ਕਿ ਕੀ ਪੋਂਟਿੰਗ ਭਾਰਤੀ ਟੀਮ ਦੇ ਅਗਲੇ ਕੋਚ ਬਣ ਸਕਦੇ ਹਨ? ਤਾਂ ਇਸ ਦੇ ਜਵਾਬ 'ਚ ਗਾਂਗੁਲੀ ਨੇ ਕਿਹਾ ਕਿ ਹਾਂ, ਉਹ ਇਕ ਮਜ਼ਬੂਤ ਦਾਅਵੇਦਾਰ ਹਨ। ਹਾਲਾਂਕਿ ਗਾਂਗੁਲੀ ਨੇ ਇਹ ਵੀ ਕਿਹਾ ਕਿ ਇਸ ਦੇ ਲਈ ਤੁਹਾਨੂੰ ਪੋਂਟਿੰਗ ਤੋਂ ਪੁੱਛਣਾ ਹੋਵੇਗਾ ਕਿ ਕੀ ਉਹ 8-9 ਮਹੀਨੇ ਆਪਣੇ ਘਰ ਤੋਂ ਦੂਰ ਰਹਿਣ ਲਈ ਤਿਆਰ ਹਨ। ਗਾਂਗੁਲੀ, ਸਚਿਨ ਅਤੇ ਲਕਸ਼ਮਣ ਉਸ ਸਲਾਹਕਾਰ ਕਮੇਟੀ ਦੇ ਮੈਂਬਰ ਹਨ ਜੋਂ ਭਾਰਤੀ ਟੀਮ ਲਈ ਕੋਚ ਦੀ ਚੋਣ ਕਰਦੀ ਹੈ। ਦਿੱਲੀ ਲਈ ਪੋਂਟਿੰਗ ਦੇ ਨਾਲ ਕੰਮ ਕਰਨ ਦੇ ਤਜ਼ਰਬੇ ਨੂੰ ਲੈ ਕੇ ਸਾਬਕਾ ਕਪਤਾਨ ਨੇ ਕਿਹਾ ਕਿ ਉਹ ਸਮਾਂ ਬੀਤ ਗਿਆ ਜਦੋਂ ਅਸੀਂ ਪਿਚ 'ਤੇ ਇਕ ਦੂਜੇ ਦੇ ਵਿਰੋਧੀ ਹੋਇਆ ਕਰਦੇ ਸੀ। ਹੁਣ ਅਸੀਂ ਕਾਫੀ ਚੰਗੇ ਦੋਸਤ ਹਾਂ। ਬੀਤੇ ਕੁਝ ਸਮੇਂ ਤੋਂ ਸਾਡਾ ਰਿਸ਼ਤਾ ਕਾਫੀ ਮਜ਼ਬੂਤ ਹੋਇਆ ਹੈ।

ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਹਾਕੀ ਇੰਡੀਆ ਨੇ ਪੀ. ਆਰ. ਸ਼੍ਰੀਜੇਸ਼ ਦੇ ਨਾਂ ਦੀ ਕੀਤੀ ਸਿਫਾਰਿਸ਼
NEXT STORY