ਸਿਡਨੀ— ਕ੍ਰਿਕਟ ਆਸਟਰੇਲੀਆ (ਸੀ.ਏ) ਦੇ ਨਾਲ ਲੰਬੇ ਸਮੇਂ ਤੇਕ ਚੱਲੇ ਆ ਰਹੇ ਤਨਖਾਹ ਵਿਵਾਗ ਨਹੀਂ ਸੁਲਝਣ 'ਤੇ ਆਸਟਰੇਲੀਆ ਦੇ ਸੀਨੀਅਰ ਕ੍ਰਿਕਟਰਾਂ ਨੇ ਅਗਲੇ ਮਹੀਨੇ ਹੋਣ ਵਾਲੇ ਬੰਗਲਾਦੇਸ਼ ਦੌਰੇ ਦਾ ਬਾਹਰ ਨਿਕਲਣ ਦੇ ਪੱਖ 'ਚ ਫੈਸਲਾ ਕੀਤਾ ਹੈ। ਇਹ ਦਾਅਵਾ ਇਕ ਰਿਪੋਰਟ 'ਚ ਕੀਤਾ ਗਿਆ ਹੈ।
ਕਪਤਾਨ ਸਟੀਵ ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਨੇ ਆਸਟਰੇਲੀਆ ਕ੍ਰਿਕਟ ਸੰਘ (ਏ. ਸੀ. ਏ) ਦੇ ਮੁੱਖ ਕਾਰਜਕਾਰੀ ਅਧਿਕਾਰੀ ਏਲੇਸਟੇਇਰ ਨਿਕੋਲਸਨ ਦੇ ਨਾਲ ਅਣ-ਪਛਾਤੇ ਸਥਾਨ 'ਤੇ ਬੈਠਕ 'ਚ ਹਿੱਸਾ ਲਿਆ ਜਿਸ 'ਚ ਪਿਛਲੇ ਹਫਤੇ ਸੀ. ਏ. ਦੇ ਨਾਲ ਗੱਲਬਾਤ ਅਸਫਲ ਹੋਣ 'ਤੇ ਵਿਕਲਪਾਂ 'ਤੇ ਵਿਚਾਰ ਕੀਤਾ ਗਿਆ।
ਇਕ ਰਿਪੋਰਟ 'ਚ ਕਿਹਾ ਗਿਆ ਕਿ ਖਿਡਾਰੀਆਂ ਨੇ ਕਈ ਵਿਕਲਪਾਂ 'ਤੇ ਚਰਚਾ ਕੀਤੀ ਜਿਸ 'ਚ ਵਿਸ਼ੇਸ਼ ਅਨੁਬੰਧੀਅ ਇੰਤਜ਼ਾਮ ਦੇ ਤਹਿਤ ਬੰਗਲਾਦੇਸ਼ ਦੌਰੇ 'ਤੇ ਜਾਣਾ ਸ਼ਾਮਲ ਹੈ। ਪਰ ਉਨ੍ਹਾਂ ਨੇ ਪਿਛਲੀ ਬੈਠਕ ਦੇ ਪ੍ਰਸਤਾਵ 'ਤੇ ਅਡਿਗ ਰਹਿਣ ਦਾ ਫੈਸਲਾ ਕੀਤਾ ਅਤੇ ਨਵੇਂ ਐੱਮ. ਓ. ਯੂ. ਦੇ ਨਹੀਂ ਹੋਣ ਤੱਕ ਕਿਸੇ ਦੌਰੇ 'ਚ ਹਿੱਸਾ ਲੈਣ ਤੋਂ ਮਨ੍ਹਾ ਕੀਤਾ।
ਹਰਿਆਣਾ ਸਟੀਲਰਸ ਦਾ ਮੁੱਖ ਸਪਾਂਸਰ ਬਣਿਆ ਕੈਂਟ ਆਰ. ਓ.
NEXT STORY