ਪਟਾਇਆ, (ਭਾਸ਼ਾ) ਭਾਰਤ ਦੀ ਅਵਨੀ ਪ੍ਰਸ਼ਾਂਤ ਨੇ ਵੀਰਵਾਰ ਨੂੰ ਇੱਥੇ ਪਹਿਲੇ ਦੌਰ 'ਚ ਚਾਰ ਅੰਡਰ 68 ਦੇ ਚੰਗੇ ਪ੍ਰਦਰਸ਼ਨ ਨਾਲ ਮਹਿਲਾ ਐਮੇਚਿਓਰ ਏਸ਼ੀਆ ਪੈਸੀਫਿਕ ਗੋਲਫ ਟੂਰਨਾਮੈਂਟ 'ਚ ਸੰਯੁਕਤ ਚੌਥਾ ਸਥਾਨ ਹਾਸਲ ਕੀਤਾ। ਅਵਨੀ ਨੇ ਪਹਿਲੇ ਦੌਰ 'ਚ ਛੇ ਬਰਡੀ ਬਣਾਈ ਪਰ ਉਸ ਨੇ ਦੋ ਬੋਗੀ ਵੀ ਕੀਤੀਆਂ ਜਿਸ ਕਾਰਨ ਉਸ ਦਾ ਸਕੋਰ ਚਾਰ ਅੰਡਰ ਰਿਹਾ।
ਥਾਈਲੈਂਡ ਦੀ ਇਲਾ ਗੇਲਿਟਸਕੀ ਅਤੇ ਨੋਵਾਪੋਰਨ ਸੂਨਟਰਿਆਪਾਸ ਅਤੇ ਚੀਨੀ ਤਾਈਪੇ ਦੀ ਚੇਨ ਵੇਈ ਵੂ ਪੰਜ ਅੰਡਰ 67 ਦੇ ਸਕੋਰ ਨਾਲ ਸੰਯੁਕਤ ਆਗੂ ਹਨ। ਹੋਰ ਭਾਰਤੀਆਂ ਵਿੱਚ ਵਿਦਿਆਤਰੀ ਉਰਸ (73) ਅਤੇ ਡੈਬਿਊ ਕਰਨ ਵਾਲੀ ਸਾਨਵੀ ਸੋਮੂ (73) ਸੰਯੁਕਤ 39ਵੇਂ ਸਥਾਨ 'ਤੇ ਹਨ। ਡੈਬਿਊ ਕਰਨ ਵਾਲੀ ਕੀਰਤਨਾ ਰਾਜੀਵ ਨਾਇਰ (81) ਅਤੇ ਹਿਨਾ ਕੰਗ (81) ਸਾਂਝੇ ਤੌਰ 'ਤੇ 84ਵੇਂ ਜਦਕਿ ਮੰਨਤ ਬਰਾੜ (82) 86ਵੇਂ ਸਥਾਨ 'ਤੇ ਹਨ।
ਸੁਮਿਤ ਨਾਗਲ ਚੇਨਈ ਓਪਨ 'ਚ ਭਾਰਤੀ ਪੁਰਸ਼ ਸਿੰਗਲਜ਼ ਦੀ ਚੁਣੌਤੀ ਦੀ ਅਗਵਾਈ ਕਰੇਗਾ
NEXT STORY