ਰਿਗਾ (ਨਿਕਲੇਸ਼ ਜੈਨ)- ਲਾਤੀਵੀਆ ਵਿਚ ਚੱਲ ਰਹੀ ਫਿਡੇ ਗ੍ਰਾਂ. ਪ੍ਰੀ. ਦਾ ਖਿਤਾਬ ਅਜ਼ਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਨੇ ਫਰਾਂਸ ਦੇ ਮੈਕਸਿਮ ਲਾਗ੍ਰੇਵ ਨੂੰ ਟਾਈਬ੍ਰੇਕ ਵਿਚ 5-4 ਨਾਲ ਹਰਾ ਕੇ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਫਿਡੇ ਕੈਂਡੀਡੇਟ ਵਿਚ ਜਾਣ ਦੀ ਉਸਦੀ ਸੰਭਾਵਨਾ ਕਾਫੀ ਵਧ ਗਈ ਹੈ। ਜ਼ਿਕਰਯੋਗ ਹੈ ਕਿ ਫਿਡੇ 4 ਗ੍ਰਾਂ. ਪ੍ਰੀ. ਆਯੋਜਿਤ ਕਰਦਾ ਹੈ, ਇਨ੍ਹਾਂ ਵਿਚੋਂ ਸਭ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਫਿਡੇ ਕੈਂਡੀਡੇਟ ਲਈ ਚੁਣਿਆ ਜਾਂਦਾ ਹੈ, ਜਿਸ ਵਿਚ ਉਹ ਕਿਸੇ ਵੀ ਇਕ ਵਿਸ਼ਵ ਚੈਂਪੀਅਨ ਨੂੰ ਚੁਣੌਤੀ ਦਿੰਦਾ ਹੈ।

ਮਮੇਘਾਰੋਵ ਤੇ ਮੈਕਸਿਮ ਲਾਗ੍ਰੇਵ ਵਿਚਾਲੇ ਕਲਾਸੀਕਲ ਵਿਚ ਹੋਏ ਦੋਵੇਂ ਮੁਕਾਬਲੇ ਡਰਾਅ ਰਹੇ ਸਨ ਤੇ ਉਸ ਤੋਂ ਬਾਅਦ ਹੋਏ 2 ਰੈਪਿਡ ਤੇ 2 ਬਲਿਟਜ਼ ਮੁਕਾਬਲੇ ਵੀ ਡਰਾਅ ਰਹੇ ਤੇ ਅਜਿਹੇ ਵਿਚ ਉਨ੍ਹਾਂ ਵਿਚਾਲੇ ਹੋਇਆ ਅਰਮਾਗੋਦੇਨ ਮੁਕਾਬਲਾ ਹੋਇਆ, ਜਿਸ ਵਿਚ ਅੰਤ ਮਮੇਘਾਰੋਵ ਨੇ ਜਿੱਤ ਦਰਜ ਕੀਤੀ। ਇਸ ਟੂਰਨਾਮੈਂਟ ਵਿਚ ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ ਅਮਰੀਕਾ ਦੇ ਵੇਸਲੀ ਸੋਅ ਤੋਂ ਹਾਰ ਕੇ ਬਾਹਰ ਹੋ ਗਿਆ ਸੀ।
ਭਾਰਤ ਵਿਰੁੱਧ ਵਨ ਡੇ ਸੀਰੀਜ਼ 'ਚ ਗੇਲ ਦੀ ਵਾਪਸੀ, 3 ਹੋਰ ਪੁਰਾਣੇ ਖਿਡਾਰੀ ਕੀਤੇ ਸ਼ਾਮਲ
NEXT STORY