ਮੈਨਚੇਸਟਰ— ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜਮ ਭਾਰਤ ਵਿਰੁੱਧ ਐਤਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਦੇ ਮਹਾ-ਮੁਕਾਬਲੇ ਦੇ ਲਈ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੀ ਵੀਡੀਓ ਦੇਖ ਕੇ ਤਿਆਰੀ ਕਰ ਰਹੇ ਹਨ। ਬਾਬਰ ਨੇ ਇੰਗਲੈਂਡ ਵਿਰੁੱਧ ਮਿਲੀ ਜਿੱਤ 'ਚ 63 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਂ ਕੋਹਲੀ ਦੀ ਬੱਲੇਬਾਜ਼ੀ ਦੇਖੀ ਹੈ। ਉਹ ਵੱਖ-ਵੱਖ ਹਾਲਾਤ 'ਚ ਕਿਸ ਤਰ੍ਹਾਂ ਖੇਡਦੇ ਹਨ। ਮੈਂ ਉਸ ਨੂੰ ਦੇਖ ਕੇ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ।

ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲਈ ਉਨ੍ਹਾਂ ਨੇ ਕਈ ਜੇਤੂ ਪਾਰੀਆਂ ਖੇਡੀਆਂ ਹਨ। ਮੈਂ ਵੀ ਪਾਕਿਸਤਾਨ ਦੇ ਲਈ ਇਹੀ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸਦੀ ਟੀਮ ਦੋ ਸਾਲ ਪਹਿਲਾਂ ਭਾਰਤ 'ਤੇ ਚੈਂਪੀਅਨਸ ਟਰਾਫੀ ਫਾਈਨਲ 'ਚ ਮਿਲੀ ਜਿੱਤ ਤੋਂ ਸਿੱਖ ਲਵੇਗੀ। ਬਾਬਰ ਨੇ ਕਿਹਾ ਕਿ ਉਹ ਜਿੱਤ ਹਮੇਸ਼ਾ ਸਾਡੇ ਦਿਲ 'ਚ ਰਹੇਗੀ ਤੇ ਉਸ ਤੋਂ ਵੱਡੀ ਸਿੱਖ ਕੀ ਹੋ ਹੋਵੇਗੀ। ਅਸੀਂ ਇਸ ਮੈਚ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ। ਇਹ ਬਹੁਤ ਰੋਮਾਂਚਕ ਮੁਕਾਬਲਾ ਹੋਵੇਗਾ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਇਸ 'ਤੇ ਲੱਗੀਆਂ ਹਨ।

ਭਾਰਤ-ਪਾਕਿ ਮੈਚ : 17 ਹਜ਼ਾਰ 'ਚ ਵਿਕੀ ਸਭ ਤੋਂ 'ਸਸਤੀ' ਟਿਕਟ, ਜਾਣੋਂ ਪਲੇਟਿਨਮ ਟਿਕਟ ਦਾ ਰੇਟ
NEXT STORY