ਸਪੋਰਟਸ ਡੈਸਕ— ਪਾਕਿਸਤਾਨ ਦੇ ਮਹਾਨ ਕ੍ਰਿਕਟਰ ਬਾਬਰ ਆਜ਼ਮ ਨੂੰ ਇਕ ਵਾਰ ਫਿਰ ਵਨਡੇ ਅਤੇ ਟੀ-20 ਆਈ ਫਾਰਮੈਟ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਬਾਬਰ ਨੇ 2023 ਵਨਡੇ ਵਿਸ਼ਵ ਕੱਪ ਦੇ ਅੰਤ ਤੋਂ ਬਾਅਦ ਸਾਰੇ ਫਾਰਮੈਟਾਂ ਵਿੱਚ ਪਾਕਿਸਤਾਨ ਦੀ ਕਪਤਾਨੀ ਛੱਡ ਦਿੱਤੀ ਸੀ। ਪਰ ਮੋਹਸਿਨ ਨਕਵੀ ਦੀ ਪ੍ਰਧਾਨਗੀ ਹੇਠ ਪੀਸੀਬੀ ਨੇ ਟੀਮ ਦੀ ਅਗਵਾਈ ਦੀ ਜ਼ਿੰਮੇਵਾਰੀ ਮੁੜ ਉਨ੍ਹਾਂ ਨੂੰ ਸੌਂਪਣ ਦਾ ਫੈਸਲਾ ਕੀਤਾ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਪੋਸਟ 'ਚ ਲਿਖਿਆ, 'ਬਾਬਰ ਆਜ਼ਮ ਨੂੰ ਸਫੈਦ ਗੇਂਦ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਪੀਸੀਬੀ ਦੀ ਚੋਣ ਕਮੇਟੀ ਦੀ ਸਰਬਸੰਮਤੀ ਨਾਲ ਸਿਫ਼ਾਰਸ਼ ਦੇ ਬਾਅਦ ਬਾਬਰ ਆਜ਼ਮ ਨੂੰ ਪਾਕਿਸਤਾਨ ਦਾ ਵਾਈਟ-ਬਾਲ (ਓਡੀਆਈ ਅਤੇ ਟੀ-20ਆਈ) ਕਪਤਾਨ ਨਿਯੁਕਤ ਕੀਤਾ ਹੈ। ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਪੀਸੀਬੀ ਚੋਣ ਕਮੇਟੀ ਦੀ ਸਰਬਸੰਮਤੀ ਨਾਲ ਸਿਫ਼ਾਰਸ਼ ਦੇ ਬਾਅਦ ਬਾਬਰ ਆਜ਼ਮ ਨੂੰ ਪਾਕਿਸਤਾਨ ਪੁਰਸ਼ ਕ੍ਰਿਕਟ ਟੀਮ ਦਾ ਵਾਈਟ-ਬਾਲ (ਓਡੀਆਈ ਅਤੇ ਟੀ-20ਆਈ) ਕਪਤਾਨ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਾਬਰ ਦੇ ਕਪਤਾਨ ਬਣਨ ਦੀ ਖਬਰ ਸਾਹਮਣੇ ਆਈ ਸੀ, ਜਿਸ 'ਚ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਬਾਬਰ ਆਜ਼ਮ ਨੂੰ ਵਾਈਟ ਬਾਲ ਫਾਰਮੈਟ 'ਚ ਕਪਤਾਨੀ ਦੀ ਪੇਸ਼ਕਸ਼ ਕੀਤੀ ਸੀ। ਸੂਤਰਾਂ ਨੇ ਦਾਅਵਾ ਕੀਤਾ ਸੀ ਕਿ ਪੀਸੀਬੀ ਚੇਅਰਮੈਨ ਨੇ ਬਾਬਰ ਨੂੰ ਇਹ ਪੇਸ਼ਕਸ਼ ਕੀਤੀ ਹੈ। ਇਹ ਵੀ ਪਤਾ ਲੱਗਾ ਹੈ ਕਿ ਬਾਬਰ ਨੇ ਕਪਤਾਨੀ ਸਵੀਕਾਰ ਕਰਨ ਲਈ ਕੁਝ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ 'ਚ ਕੋਚਾਂ ਦੀ ਨਿਯੁਕਤੀ 'ਚ ਉਨ੍ਹਾਂ ਦੀ ਰਾਏ ਲੈਣਾ ਵੀ ਸ਼ਾਮਲ ਹੈ। ਬਾਬਰ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਤਿੰਨਾਂ ਫਾਰਮੈਟਾਂ ਵਿੱਚ ਟੀਮ ਦੀ ਕਮਾਨ ਸੌਂਪੀ ਜਾਣੀ ਚਾਹੀਦੀ ਹੈ।
ਮੁੰਬਈ ਨੂੰ ਰਾਜਸਥਾਨ ਵਿਰੁੱਧ ਘਰੇਲੂ ਮੈਦਾਨ ’ਤੇ ਵਾਪਸੀ ਦਾ ਭਰੋਸਾ
NEXT STORY