ਕਰਾਚੀ- ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਮੈਚ ’ਚ ਕਪਤਾਨੀ ਕਰਦੇ ਹੋਏ ਬਾਬਰ ਆਜ਼ਮ ਨੇ ਇਕ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਬਾਬਰ ਪਾਕਿਸਤਾਨ ਦੇ 6ਵੇਂ ਸਭ ਤੋਂ ਨੌਜਵਾਨ ਟੈਸਟ ਕਪਤਾਨ ਬਣ ਗਏ ਹਨ। ਦੱਸ ਦੇਈਏ ਕਿ ਆਜ਼ਮ ਪਾਕਿਸਤਾਨ ਦੇ ਲਈ 26 ਸਾਲ ਅਤੇ 103 ਦਿਨ ਦੀ ਉਮਰ ’ਚ ਕਪਤਾਨੀ ਕਰਨ ਮੈਦਾਨ ’ਤੇ ਉਤਰੇ ਹਨ। ਪਾਕਿਸਤਾਨ ਵਲੋਂ ਸਭ ਤੋਂ ਨੌਜਵਾਨ ਕਪਤਾਨ ਵਕਾਰ ਯੂਨਿਸ ਹਨ। ਵਕਾਰ ਯੂਨਿਸ ਨੇ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ 22 ਸਾਲ 15 ਦਿਨ ਦੀ ਉਮਰ ’ਚ ਸੰਭਾਲੀ ਸੀ। ਵਕਾਰ ਯੂਨਿਸ ਤੋਂ ਬਾਅਦ ਜਾਵੇਦ ਮਿਆਂਦਾਦ ਪਾਕਿਸਤਾਨ ਦੇ ਦੂਜੇ ਸਭ ਤੋਂ ਨੌਜਵਾਨ ਕਪਤਾਨ ਹਨ। ਮਿਆਂਦਾਦ ਨੇ 22 ਸਾਲ ਅਤੇ 260 ਦਿਨ ਦੀ ਉਮਰ ’ਚ ਪਾਕਿਸਤਾਨ ਦੀ ਕਪਤਾਨੀ ਸੰਭਾਲੀ ਸੀ।
ਇਸ ਦੇ ਇਲਾਵਾ ਜਾਵੇਦ ਬੁਰਕੀ ਨੇ ਪਾਕਿਸਤਾਨ ਦੀ ਕਪਤਾਨੀ 24 ਸਾਲ 23 ਦਿਨ ਦੀ ਉਮਰ ’ਚ ਸੰਭਾਲੀ ਸੀ। ਸ਼ੋਏਬ ਮਲਿਕ 25 ਸਾਲ ਅਤੇ 242 ਦਿਨ ਦੇ ਸੀ ਉਦੋਂ ਉਨ੍ਹਾਂ ਨੇ ਪਾਕਿਸਤਾਨ ਕ੍ਰਿਕਟ ਟੀਮ ਦੇ ਲਈ ਟੈਸਟ ’ਚ ਕਪਤਾਨੀ ਕਰਨ ਦਾ ਮੌਕਾ ਮਿਲਿਆ ਸੀ। ਸਲਮਾਨ ਬਟ ਨੂੰ ਟੈਸਟ ’ਚ ਕਪਤਾਨੀ ਕਰਨ ਦਾ ਮੌਕਾ ਉਸ ਸਮੇਂ ਮਿਲਿਆ ਸੀ ਜਦੋਂ ਉਹ 25 ਸਾਲ ਅਤੇ 287 ਦਿਨ ਦੇ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਨੂੰ ਹਰਾਉਣ ਲਈ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਹੋਵੇਗਾ : ਸਿਲਵਰਵੁੱਡ
NEXT STORY