ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਵਰਲਡ ਕੱਪ ਦੇ ਬਾਅਦ ਤੋਂ ਹੀ ਭਾਰਤੀ ਟੀਮ 'ਚੋਂ ਬਾਹਰ ਚਲ ਰਹੇ ਹਨ। ਹਾਲ ਹੀ 'ਚ ਪੰਡਯਾ ਨੇ ਇੰਗਲੈਂਡ ਵਿਚ ਆਪਣੀ ਪਿੱਠ ਦਰਦ ਦਾ ਸਫਲ ਆਪਰੇਸ਼ਨ ਕਰਵਾਇਆ, ਜਿਸ ਦੀ ਜਾਣਕਾਰੀ ਪੰਡਯਾ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਪੋਸਟ ਕਰ ਕੇ ਦਿੱਤੀ। ਅਜਿਹੇ 'ਚ ਸਰਜਰੀ ਤੋਂ ਬਾਅਦ ਪੰਡਯਾ ਨੇ ਆਪਣੀ ਇਕ ਵੀਡੀਓ ਪੋਸਟ ਕੀਤੀ, ਜਿਸ ਵਿਚ ਉਹ ਸਹਾਰਾ ਲੈ ਕੇ ਹੋਲੀ-ਹੋਲੀ ਚਲਦੇ ਦਿਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਦਰਅਸਲ, ਪੰਡਯਾ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰ ਕੇ ਲਿਖਿਆ- ਮੇਰੀ ਪੂਰੀ ਫਿੱਟਨੈਸ ਦੀ ਰਾਹ ਇੱਥੋਂ ਹੀ ਸ਼ੁਰੂ ਹੋ ਰਹੀ ਹੈ। ਮੈਨੂੰ ਸਪੋਰਟ ਕਰਨ ਲਈ ਅਤੇ ਸ਼ੁਭਕਾਮਨਾਵਾਂ ਲਈ ਸਾਰਿਆਂ ਦਾ ਧੰਨਵਾਦ। ਇਸ ਵੀਡੀਓ ਵਿਚ ਹਾਰਦਿਕ ਪੰਡਯਾ ਇਕ ਵਿਅਕਤੀ ਦਾ ਹੱਥ ਫੜ ਕੇ ਛੋਟੇ ਬੱਚਿਆਂ ਦੀ ਤਰ੍ਹਾ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਹੀ ਅੱਗੇ ਇਕ ਹੋਰ ਵੀਡੀਓ ਵਿਚ ਉਹ ਵ੍ਹੀਲਚੀਅਰ 'ਤੇ ਬੈਠ ਕੇ ਖੁਦ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਮੈਰੀਕਾਮ ਵਰਲਡ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ, ਸਵੀਟੀ ਬੁਰਾ ਬਾਹਰ
NEXT STORY