ਸਪੋਰਟਸ ਡੈਸਕ— 6 ਵਾਰ ਦੀ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿ.ਗ੍ਰਾ.) ਨੇ ਮੰਗਲਵਾਰ ਨੂੰ ਆਖਰੀ-16 'ਚ ਮਿਲੀ ਜਿੱਤ ਦੇ ਨਾਲ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਭਾਰਤ ਦੀ ਤਜਰਬੇਕਾਰ ਮੁੱਕੇਬਾਜ਼ ਨੇ ਥਾਈਲੈਂਡ ਦੀ ਜੁਤਾਮਾਸ ਜਿਤਪੋਂਗ ਨੂੰ 5-0 ਨਾਲ ਹਰਾਇਆ। ਥਾਈਲੈਂਡ ਦੇ ਮੁੱਕੇਬਾਜ਼ ਨੇ ਹਾਲਾਂਕਿ ਹਮਲਾਵਰ ਮੁੱਕਿਆਂ ਨਾਲ 36 ਸਾਲ ਦੀ ਮੈਰੀਕਾਮ ਦੇ ਸਾਹਮਣੇ ਸਖਤ ਚੁਣੌਤੀ ਪੇਸ਼ ਕੀਤੀ ਪਰ ਅੰਕ ਨਹੀਂ ਹਾਸਲ ਕਰ ਸਕੀ। ਤੀਜੇ ਦਰਜੇ ਦੀ ਮੈਰੀਕਾਮ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ।
ਉਸ ਨੇ ਪਹਿਲੇ ਤਿੰਨ ਮਿੰਟ ਆਪਣੀ ਵਿਰੋਧੀ ਨੂੰ ਸਮਝਣ 'ਚ ਲਾਏ ਅਤੇ ਫਿਰ ਮੁਕਾਬਲੇ 'ਤੇ ਸ਼ਿਕੰਜਾ ਕੱਸ ਲਿਆ। ਮੈਰੀਕਾਮ 51 ਕਿ. ਗ੍ਰਾ. ਭਾਰ ਵਰਗ 'ਚ ਪਹਿਲਾ ਵਿਸ਼ਵ ਤਮਗਾ ਹਾਸਲ ਕਰਨ ਦੀ ਕੋਸ਼ਿਸ਼ 'ਚ ਰੁਝੀ ਹੈ। ਉਸ ਨੇ ਦੂਜੇ ਦੌਰ 'ਚ ਤੇਜ਼ੀ ਫੜੀ ਅਤੇ ਉਹ ਆਪਣੇ ਜਵਾਬੀ ਹਮਲਿਆਂ 'ਚ ਕਾਫੀ ਸਟੀਕ ਰਹੀ।
ਹਾਲਾਂਕਿ ਭਾਰਤੀਆਂ ਨੂੰ ਸਾਬਕਾ ਚਾਂਦੀ ਤਮਗਾ ਜੇਤੂ ਸਵੀਟੀ ਬੂਰਾ (75 ਕਿ. ਗ੍ਰਾ.) ਦੇ ਰੂਪ ਵਿਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਉਹ ਚੁਣੌਤੀ ਦੇਣ ਦੇ ਬਾਵਜੂਦ ਆਪਣੇ ਪ੍ਰੀ-ਕੁਆਰਟਰ ਫਾਈਨਲ ਮੁਕਾਬਲੇ 'ਚ ਦੂਜੇ ਦਰਜੇ ਦੀ ਲਾਰੇਨ ਪ੍ਰਾਈਸ ਤੋਂ 1-3 ਨਾਲ ਹਾਰ ਗਈ। ਪ੍ਰਾਈਸ ਯੂਰਪੀਅਨ ਖੇਡਾਂ ਦੀ ਸੋਨ ਤਮਗਾ ਜੇਤੂ ਹੈ, ਜਿਸ ਨੇ ਪਿਛਲੀ ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਿਆ ਸੀ। ਉਹ ਰਾਸ਼ਟਰਮੰਡਲ ਖੇਡਾਂ ਦੀ ਮੌਜੂਦਾ ਚੈਂਪੀਅਨ ਵੀ ਹੈ।
ਪ੍ਰਕਿਰਿਆ ਸ਼ੁਰੂ, ਸਮੇਂ 'ਤੇ ਵੀਜ਼ਾ ਮਿਲਣ ਦੀ ਉਮੀਦ : ਸਾਇਨਾ
NEXT STORY